ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ''ਚ ਲਸ਼ਕਰ ਦਾ ਅੱਤਵਾਦੀ ਕੀਤਾ ਢੇਰ

Friday, Jan 05, 2024 - 06:02 PM (IST)

ਸ਼੍ਰੀਨਗਰ (ਭਾਸ਼ਾ)- ਫ਼ੌਜ ਦੇ ਅਧਿਕਾਰੀ ਲੈਫਟੀਨੈਂਟ ਉਮਰ ਫੈਆਜ਼ ਦੇ 2017 'ਚ ਅਗਵਾ ਅਤੇ ਕਤਲ ਦੇ ਮਾਮਲੇ 'ਚ ਸ਼ਾਮਲ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦਾ ਇਕ ਅੱਤਵਾਦੀ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ 'ਚ  ਮਾਰਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੱਖਣ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੀਗਾਮ 'ਚ ਅੱਤਵਾਦੀ ਦੀ ਮੌਜੂਦਗੀ ਬਾਰੇ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਤੜਕੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਬੁਲਾਰੇ ਨੇ ਕਿਹਾ ਕਿ ਜਦੋਂ ਸੁਰੱਖਿਆ ਕਰਮੀ ਸ਼ੱਕੀ ਸਥਾਨ 'ਤੇ ਪਹੁੰਚੇ ਤਾਂ ਲੁਕੇ ਹੋਏ ਅੱਤਵਾਦੀ ਨੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦਾ ਉੱਚਿਤ ਜਵਾਬ ਦਿੱਤਾ ਗਿਆ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਅੱਤਵਾਦੀ ਦੀ ਮੌਤ ਹੋ ਗਈ ਅਤੇ ਮੁਕਾਬਲੇ ਵਾਲੀ ਜਗ੍ਹਾ ਤੋਂ ਉਸ ਦੀ ਲਾਸ਼ ਬਰਾਮਦ ਹੋਈ।

ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ

ਬੁਲਾਰੇ ਨੇ ਦੱਸਿਆ ਕਿ ਅੱਤਵਾਦੀ ਦੀ ਪਛਾਣ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਚੇਕ ਚੋਲਨ ਵਾਸੀ ਬਿਲਾਲ ਅਹਿਮਦ ਭੱਟ ਵਜੋਂ ਹੋਈ ਹੈ। ਭੱਟ ਕਈ ਅੱਤਵਾਦੀ ਮਾਮਲਿਆਂ 'ਚ ਸ਼ਾਮਲ ਸੀ, ਜਿਸ ਨਚ ਸੁਦਸਨ ਕੁਲਗਾਮ ਦੇ ਵਾਸੀ ਫ਼ੌਜ ਦੇ ਅਧਿਕਾਰੀ ਉਮਰ ਫੈਆਜ਼ ਦੇ ਕਤਲ ਦਾ ਮਾਮਲਾ ਵੀ ਸ਼ਾਮਲ ਹੈ। ਮਈ 2017 'ਚ 2 ਰਾਜਪੂਤਾਨਾ ਰਾਈਫਲਜ਼ ਦੇ 22 ਸਾਲਾ ਫ਼ੌਜ ਅਧਿਕਾਰੀ ਲੈਫਟੀਨੈਂਟ ਫੈਆਜ਼ ਛੁੱਟੀਆਂ ਦੌਰਾਨ ਸ਼ੋਪੀਆਂ 'ਚ ਆਪਣੇ ਚਚਰੇ ਭਰਾ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਏ ਸਨ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਅਤੇ ਬਾਅਦ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸ਼ੋਪੀਆਂ ਦੀ ਸੀਨੀਅਰ ਪੁਲਸ ਸੁਪਰਡੈਂਟ ਤਨੁਸ਼੍ਰੀ ਨੇ ਦੱਸਿਆ ਕਿ ਲੈਫਟੀਨੈਂਟ ਫੈਆਜ਼ ਦੇ ਕਤਲ ਦੇ ਸੰਬੰਧ 'ਚ ਦਰਜ ਐੱਫ.ਆਈ.ਆਰ. 'ਚ ਭੱਟ ਦਾ ਨਾਂ ਸ਼ਾਮਲ ਸੀ। ਤਨੁਸ਼੍ਰੀ ਨੇ ਕਿਹਾ,''ਉਹ (ਭੱਟ) ਉਸ ਸਮੇਂ ਇਕ ਓ.ਜੀ.ਡਬਲਿਊ. (ਅੱਤਵਾਦੀਆਂ ਦਾ ਸਰਗਰਮ ਸਹਿਯੋਗੀ) ਸੀ ਅਤੇ ਉਸ ਨਾਂ ਐੱਫ.ਆਈ.ਆਰ. 'ਚ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ,''ਭੱਟ ਬਾਅਦ 'ਚ ਅੱਤਵਾਦੀ ਬਣ ਗਿਆ।'' ਪੁਲਸ ਨੇ ਕਿਹਾ ਕਿ ਭੱਟ ਨੇ ਹਰਮੈਨ 'ਚ ਗੈਰ-ਸਥਾਨਕ ਮਜ਼ਦੂਰਾਂ 'ਤੇ ਵੀ ਗ੍ਰਨੇਡ ਸੁੱਟਿਆ ਸੀ, ਜਿਸ ਦੇ ਨਤੀਜੇ ਵਜੋਂ 2 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਬੁਲਾਰੇ ਨੇ ਕਿਹਾ ਕਿ ਭੱਟ ਕਸ਼ਮੀਰੀ ਪੰਡਿਤ ਸੁਨੀਲ ਕੁਮਾਰ ਭੱਟ ਦੇ ਕਤਲ ਅਤੇ ਇਕ ਹੋਰ ਕਸ਼ਮੀਰੀ ਪੰਡਿਤ ਪ੍ਰੀਤਿੰਬਰ ਨਾਥ ਨੂੰ ਜ਼ਖ਼ਮੀ ਕਰਨ 'ਚ ਸ਼ਾਮਲ ਸੀ, ਜੋ ਛੋਟੀਗਾਮ ਸ਼ੋਪੀਆਂ ਦੇ ਵਾਸੀ ਸਨ। ਭੱਟ ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਬਣਨ ਲਈ ਉਕਸਾਉਂਦਾ ਸੀ ਅਤੇ ਉਸ ਨੇ 12 ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਬਣਾਇਆ ਸੀ। ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਏ.ਕੇ. ਸੀਰੀਜ਼ ਦੀ ਰਾਈਫ਼ਲ, ਤਿੰਨ ਮੈਗਜ਼ੀਨ, ਅਪਰਾਧ 'ਚ ਇਸਤੇਮਾਲ ਸਮੱਗਰੀ, ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News