ਜੰਮੂ ਕਸ਼ਮੀਰ : ਬਾਂਦੀਪੋਰਾ ’ਚ ਲਸ਼ਕਰ ਦਾ ਇਕ ਸਹਿਯੋਗੀ ਗ੍ਰਿਫ਼ਤਾਰ

Friday, Apr 07, 2023 - 01:48 PM (IST)

ਜੰਮੂ ਕਸ਼ਮੀਰ : ਬਾਂਦੀਪੋਰਾ ’ਚ ਲਸ਼ਕਰ ਦਾ ਇਕ ਸਹਿਯੋਗੀ ਗ੍ਰਿਫ਼ਤਾਰ

ਸ਼੍ਰੀਨਗਰ (ਭਾਸ਼ਾ)- ਬਾਂਦੀਪੋਰਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਦੇ ਏਲੂਸਾ ਇਲਾਕੇ ’ਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਬਾਰੇ ਖਾਸ ਜਾਣਕਾਰੀ ਮਿਲਣ ’ਤੇ ਸੁਰੱਖਿਆ ਬਲਾਂ ਨੇ ਕੈਨਾਲ ਰੋਡ ਏਲੂਸਾ ਦੇ ਕੋਲ ਇਕ ਵਿਸ਼ੇਸ਼ ਜਾਂਚ ਚੌਕੀ ਸਥਾਪਤ ਕੀਤੀ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਵਿਅਕਤੀ ਨੂੰ ਫੜਿਆ ਗਿਆ। ਅੱਤਵਾਦੀ ਸੰਗਠਨ ਦੇ ਸਹਿਯੋਗੀ ਦੀ ਪਛਾਣ ਬਾਂਦੀਪੋਰਾ ਨਿਵਾਸੀ ਜਮਸ਼ੇਦ ਅਹਿਮਦ ਭੱਟ ਦੇ ਰੂਪ ’ਚ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਭੱਟ ਕੋਲੋਂ ਚੀਨ ਦਾ ਬਣਿਆ ਇਕ ਗ੍ਰਨੇਡ ਅਤੇ 12 ਏ.ਕੇ.-47 ਰਾਊਂਡ ਸਮੇਤ ਗੋਲਾ-ਬਾਰੂਦ, ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ।


author

DIsha

Content Editor

Related News