ਮਹਾਰਾਸ਼ਟਰ : ਯਾਤਰੀ ਦੇ ਬੈਗ 'ਚੋਂ ਵੱਡੀ ਮਾਤਰਾ 'ਚ ਨਕਦੀ ਅਤੇ ਸੋਨੇ ਦੇ 2 ਬਿਸਕੁਟ ਬਰਾਮਦ
Monday, Oct 03, 2022 - 10:28 AM (IST)

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਟਿਟਵਾਲਾ ਰੇਲਵੇ ਸਟੇਸ਼ਨ ’ਤੇ ਇਕ ਯਾਤਰੀ ਦੇ ਬੈਗ 'ਚੋਂ 56 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ 2 ਬਿਸਕੁਟ ਬਰਾਮਦ ਕੀਤੇ ਗਏ ਹਨ। ਰੇਲਵੇ ਸੁਰੱਖਿਆ ਫ਼ੋਰਸ (RPF) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਕਦੀ ਅਤੇ ਸੋਨੇ ਦੇ ਬਿਸਕੁਟ ਅਗਲੇਰੀ ਜਾਂਚ ਲਈ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੇ ਗਏ ਹਨ। ਆਰ.ਪੀ.ਐੱਫ. ਦੀ ਟੀਮ ਨੇ 1 ਅਕਤੂਬਰ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਸ਼ੱਕੀ ਤੌਰ 'ਤੇ ਘੁੰਮ ਰਹੇ ਗਣੇਸ਼ ਮੰਡਲ ਨੂੰ ਹਿਰਾਸਤ 'ਚ ਲਿਆ ਸੀ।
ਇਹ ਵੀ ਪੜ੍ਹੋ : ਭੈਣ ਦੀ ਮੌਤ ਦਾ ਗਮ ਨਹੀਂ ਸਹਾਰ ਸਕੀ ਵੱਡੀ ਭੈਣ, ਦੋਹਾਂ ਭੈਣਾਂ ਦੀ ਉੱਠੀ ਇਕੱਠਿਆਂ ਅਰਥੀ
ਅਧਿਕਾਰੀ ਨੇ ਦੱਸਿਆ ਕਿ ਉਸ ਦੇ ਬੈਗ ਦੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ 56 ਲੱਖ ਰੁਪਏ ਨਕਦ ਅਤੇ 1,15,16,903 ਰੁਪਏ ਦੇ ਦੋ ਸੋਨੇ ਦੇ ਬਿਸਕੁਟ ਬਰਾਮਦ ਹੋਏ। ਮੰਡਲ ਨੇ ਆਰ.ਪੀ.ਐੱਫ. ਨੂੰ ਦੱਸਿਆ ਕਿ ਉਹ ਪੁਸ਼ਪਕ ਐਕਸਪ੍ਰੈਸ 'ਚ ਲਖਨਊ ਤੋਂ ਇੱਥੇ ਆਇਆ ਸੀ। ਉਸ ਨੇ ਨਕਦੀ ਅਤੇ ਸੋਨੇ ਦੇ ਬਿਸਕੁਟਾਂ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਮਾਮਲੇ ਦੀ ਜਾਂਚ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ