ਪ੍ਰਵਾਸੀ ਮਜ਼ਦੂਰਾਂ ਲਈ 10 ਥਾਵਾਂ ''ਤੇ ਸ਼ੁਰੂ ਕੀਤਾ ਲੰਗਰ ਆਨ ਵ੍ਹੀਕਲ

Monday, May 18, 2020 - 10:27 PM (IST)

ਪ੍ਰਵਾਸੀ ਮਜ਼ਦੂਰਾਂ ਲਈ 10 ਥਾਵਾਂ ''ਤੇ ਸ਼ੁਰੂ ਕੀਤਾ ਲੰਗਰ ਆਨ ਵ੍ਹੀਕਲ

ਨਵੀਂ ਦਿੱਲੀ, (ਯੂ.ਐੱਨ.ਆਈ.)— ਲੰਗਰ ਨੂੰ ਗੁਰਦੁਆਰਿਆਂ ਦੀ ਚਾਰਦਿਵਾਰੀ ਤੋਂ ਬਾਹਰ ਸੇਵਾ ਕਰਨ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੈਦਲ ਹੀ ਆਪਣੇ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਰਾਸ਼ਟਰੀ ਰਾਜਧਾਨੀ ਖੇਤਰ ਦੇ 10 ਥਾਵਾਂ 'ਤੇ ਲੰਗਰ ਆਨ ਵ੍ਹੀਕਲ ਦਾ ਪ੍ਰਬੰਧ ਸ਼ੁਰੂ ਕੀਤਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਅਨੁਸਾਰ ਕਮੇਟੀ ਨੇ ਨੋਏਡਾ, ਗਾਜ਼ਿਆਬਾਦ, ਸਾਹਿਬਬਾਦ, ਸਲੇਮਪੁਰ, ਸ਼ਾਹਦਰਾ ਆਦਿ ਥਾਵਾਂ 'ਤੇ ਮੋਬਾਈਲ ਲੰਗਰ ਦਾ ਪ੍ਰਬੰਧ ਸ਼ੁਰੂ ਕੀਤਾ ਹੈ। ਇਹ ਪ੍ਰਬੰਧ ਦਿੱਲੀ ਤੋਂ ਉੱਤਰ ਪ੍ਰਦੇਸ਼ ਨੂੰ ਜੋੜਨ ਵਾਲੀ ਮੁੱਖ ਸੜਕਾਂ 'ਤੇ ਕੀਤੀ ਗਈ ਹੈ, ਜਿਥੋਂ ਜ਼ਿਆਦਾਤਰ ਮਜ਼ਦੂਰ ਪਰਿਵਾਰ ਸਮੇਤ ਪੈਦਲ ਲੰਘ ਰਹੇ ਹਨ। ਇਨ੍ਹਾਂ ਥਾਵਾਂ 'ਤੇ ਮਹੱਤਵਪੂਰਨ ਥਾਵਾਂ 'ਤੇ ਮੋਬਾਈਲ ਲੰਗਰ ਵੈਨ ਖੜ੍ਹੀ ਕੀਤੀ ਗਈ ਹੈ, ਜਿਨ੍ਹਾਂ 'ਤੇ ਬੈਨਰ ਲਗਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਸਹੂਲਤਾ ਦੀ ਜਾਣਕਾਰੀ ਦਿੱਤੀ ਗਈ ਹੈ। ਗੁਰਦੁਆਰਾ ਦੇ ਵਰਕਰ, ਸੇਵਾਦਾਰ ਪ੍ਰਵਾਸੀ ਮਜ਼ਦੂਰਾਂ ਨੂੰ ਰੋਕ ਕੇ ਲੰਗਰ ਛੱਕਣ ਦੀ ਬੇਨਤੀ ਕਰਦੇ ਹਨ। 30-40 ਪ੍ਰਵਾਸੀ ਮਜ਼ਦੂਰਾਂ ਨੂੰ ਇੱਕਠੇ ਕਰ ਕੇ ਛਾਂ ਵਾਲੀ ਜਗ੍ਹਾ 'ਤੇ ਬੈਠਾ ਕੇ ਭੋਜਨ ਅਤੇ ਪੀਣ ਵਾਲਾ ਪਾਣੀ ਦਿੱਤਾ ਜਾਂਦਾ ਹੈ ਤੇ ਰਾਸਤੇ ਲਈ ਪੈਕੇਟ ਭੋਜਨ ਤੇ ਪਾਣੀ ਵੀ ਉਪਲਬਧ ਕਰਵਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀ ਯਾਤਰਾ ਨੂੰ ਸੌਖਾ ਬਣਾਇਆ ਜਾ ਸਕੇ।


author

KamalJeet Singh

Content Editor

Related News