ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

07/02/2022 10:13:14 AM

ਕਟੜਾ (ਅਮਿਤ)- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਮਾਤਾ ਵੈਸ਼ਨੋ ਦੇਵੀ ਮੰਦਰ ਸਥਿਤ ਹਿਮਕੋਟੀ ਰੋਡ ’ਤੇ ਅਚਾਨਕ ਜ਼ਮੀਨ ਧਸ ਗਈ, ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਬੀਤੇ ਵੀਰਵਾਰ ਦੇਰ ਰਾਤ ਜ਼ਮੀਨ ਧਸ ਗਈ, ਜਿਸ ਕਾਰਨ ਬੋਰਡ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਆਵਾਜਾਈ ਲਈ ਸਾਵਧਾਨੀ ਵਜੋਂ ਨਵਾਂ ਰੂਟ ਬੰਦ ਕਰ ਦਿੱਤਾ ਹੈ। ਜਦਕਿ ਯਾਤਰਾ ਪੁਰਾਣੇ ਰੂਟ ’ਤੇ ਹੀ ਜਾਰੀ ਹੈ। ਜ਼ਮੀਨ ਧਸਣ ਕਾਰਨ ਸ਼ੁੱਕਰਵਾਰ ਨੂੰ ਹੈਲੀਕਾਪਟਰ ਅਤੇ ਬੈਟਰੀ ਕਾਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

PunjabKesari

ਜਾਣਕਾਰੀ ਮੁਤਾਬਕ ਬੀਤੀ ਰਾਤ 1 ਵਜੇ ਦੇ ਕਰੀਬ ਬੈਟਰੀ ਕਾਰ ਰੋਡ ’ਤੇ ਸਥਿਤ ਦੇਵੀ ਦੁਆਰ ਨੇੜੇ ਢਿੱਗਾਂ ਡਿੱਗ ਗਈਆਂ, ਜਿਸ ਕਾਰਨ ਇਕ ਵੱਡੀ ਚੱਟਾਨ ਤਿਲਕ ਕੇ ਯਾਤਰਾ ਮਾਰਗ ’ਤੇ ਜਾ ਡਿੱਗੀ। ਖਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਕਟੜਾ ਅਤੇ ਸਾਂਝੀ ਛੱਤ ਵਿਚਕਾਰ ਹੈਲੀਕਾਪਟਰ ਸੇਵਾ ਵੀ ਪ੍ਰਭਾਵਿਤ ਹੋਈ। ਭੈਰਵ ਘਾਟੀ ਨੂੰ ਚੱਲਣ ਵਾਲੀ ਰੋਪਵੇਅ ਸੇਵਾ ਨੂੰ ਵੀ ਪ੍ਰਸ਼ਾਸਨ ਨੇ ਖ਼ਰਾਬ ਮੌਸਮ ਕਾਰਨ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਵੱਡੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਂਦੇ ਹਨ। 


Tanu

Content Editor

Related News