ਉੱਤਰਾਖੰਡ ’ਚ ਜ਼ਮੀਨ ਖਿਸਕੀ, ਮਲਬੇ ਹੇਠ ਦੱਬਣ ਕਾਰਨ 5 ਸ਼ਰਧਾਲੂਆਂ ਦੀ ਮੌਤ

Saturday, Aug 12, 2023 - 10:59 AM (IST)

ਉੱਤਰਾਖੰਡ ’ਚ ਜ਼ਮੀਨ ਖਿਸਕੀ, ਮਲਬੇ ਹੇਠ ਦੱਬਣ ਕਾਰਨ 5 ਸ਼ਰਧਾਲੂਆਂ ਦੀ ਮੌਤ

ਦੇਹਰਾਦੂਨ (ਭਾਸ਼ਾ)- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ’ਚ ਕੇਦਾਰਨਾਥ ਯਾਤਰਾ ਮਾਰਗ ’ਤੇ ਫਾਟਾ ਖੇਤਰ ਦੇ ਤਰਸਾਲੀ ’ਚ ਜ਼ਮੀਨ ਖਿਸਕਣ ਨਾਲ ਡਿਗੇ ਮਲਬੇ ਦੇ ਹੇਠਾਂ ਦੱਬ ਕੇ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਨੇ ਵੀਰਵਾਰ ਰਾਤ ਜ਼ਮੀਨ ਖਿਸਕਣ ਨਾਲ ਡਿੱਗੇ ਦੇ ਮਲਬੇ ’ਚ ਇਕ ਕਾਰ ਦੇ ਦੱਬੇ ਹੋਣ ਦੀ ਸੂਚਨਾ ਮਿਲਣ ’ਤੇ ਬਚਾਅ ਅਤੇ ਰਾਹਤ ਮੁਹਿੰਮ ਚਲਾਈ।

PunjabKesari

ਹਾਲਾਂਕਿ ਮੀਂਹ ਦੇ ਕਾਰਨ ਮੁਹਿੰਮ ਚਲਾਉਣ ’ਚ ਪਰੇਸ਼ਾਨੀਆਂ ਆਈਆਂ ਅਤੇ ਸ਼ੁੱਕਰਵਾਰ ਸਵੇਰੇ ਮੀਂਹ ਰੁਕਣ ਤੋਂ ਬਾਅਦ ਬੋਲਡਰਾਂ ਨੂੰ ਹਟਾਏ ਜਾਣ ’ਤੇ ਕਾਰ ’ਚੋਂ 5 ਲਾਸ਼ਾਂ ਕੱਢੀਆਂ ਗਈਆਂ। ਪੁਲਸ ਨੇ ਦੱਸਿਆ ਕਿ ਫਾਟਾ ਤੋਂ ਸੋਨਪ੍ਰਯਾਗ ਵੱਲ ਜਾ ਰਹੀ ਕਾਰ ਜ਼ਮੀਨ ਖਿਸਕਣ ਕਾਰਨ ਅਚਾਨਕ ਪਹਾੜ ਤੋਂ ਡਿੱਗੇ ਮਲਬੇ ਦੀ ਲਪੇਟ ’ਚ ਆ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News