ਜੰਮੂ : ਰਾਮਬਨ ਜ਼ਿਲੇ ''ਚ ਖਿਸਕੀ ਜ਼ਮੀਨ, 1 ਦੀ ਮੌਤ, 4 ਜ਼ਖਮੀ
Sunday, Mar 17, 2019 - 03:01 PM (IST)

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਵਿਚ ਐਤਵਾਰ ਨੂੰ ਦੂਰ-ਦੁਰਾਡੇ ਦੇ ਇਕ ਪਿੰਡ ਵਿਚ ਜ਼ਮੀਨ ਖਿਸਕ ਗਈ। ਇਸ ਘਟਨਾ ਵਿਚ 33 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਜ਼ਦੂਰਾਂ ਦਾ ਇਕ ਸਮੂਹ ਬਨਿਹਾਲ ਵੱਲ ਪੈਦਲ ਜਾ ਰਿਹਾ ਸੀ ਅਤੇ ਉਹ ਜ਼ਮੀਨ ਖਿਸਕ ਕਾਰਨ ਉਸ ਦੀ ਲਪੇਟ ਵਿਚ ਆ ਗਏ। ਜ਼ਮੀਨ ਖਿਸਕਣ ਦੀ ਇਹ ਘਟਨਾ ਖਰੀ-ਮਹੂ ਸੜਕ 'ਤੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਮੁਹੰਮਦ ਕਾਸਿਮ ਗੁੱਜਰ ਦੇ ਰੂਪ ਵਿਚ ਹੋਈ ਹੈ ਅਤੇ ਉਹ ਆਰਮਰਗ ਦਾ ਰਹਿਣ ਵਾਲਾ ਸੀ। ਉੱਥੇ ਹੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।