ਜ਼ਮੀਨ ਖਿਸਕਣ ਕਾਰਨ 8 ਮਜ਼ਦੂਰਾਂ ਦੀ ਮੌਤ, ਬਚਾਅ ਕਰਮਚਾਰੀਆਂ ਵੀ ਹੋਏ ਬੇਹੋਸ਼, ਢਹਿ ਗਈ ਨਿਰਮਾਣ ਅਧੀਨ ਸੁਰੰਗ
Tuesday, Jul 21, 2026 - 12:10 PM (IST)
ਗੰਗਟੋਕ- ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਦਿਨ ਪਹਿਲਾਂ ਨਾਮਚੀ ਜ਼ਿਲ੍ਹੇ 'ਚ ਇਕ ਨਿਰਮਾਣ ਅਧੀਨ ਸੁਰੰਗ ਦੇ ਢਹਿਣ ਨਾਲ 8 ਮਜ਼ਦੂਰਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨੇ ਕਿਹਾ ਕਿ ਝੋਲੁੰਗੇ ਦੇ ਸਮਰਦੁੰਗ 'ਚ ਐੱਨਐੱਚਪੀਸੀ (ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ) ਤੀਸਤਾ ਸਟੇਜ-VI ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ 'ਚ ਨਿਰਮਾਣ ਅਧੀਨ ਸੁਰੰਗ ਜ਼ਮੀਨ ਖਿਸਕਣ ਕਾਰਨ ਢਹਿ ਗਈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਬਚਾਅ ਕਾਰਜਾਂ ਬਾਰੇ ਪੁੱਛਗਿੱਛ ਕੀਤੀ।
ਭਾਰਤ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
ਤਮਾਂਗ ਨੇ 'ਐਕਸ' 'ਤੇ ਪੋਸਟ 'ਚ ਕਿਹਾ,"ਨਾਮਚੀ ਜ਼ਿਲ੍ਹੇ ਦੇ ਝੋਲੁੰਗੇ ਦੇ ਸਮਰਦੁੰਗ 'ਚ NHPC ਤੀਸਤਾ ਸਟੇਜ-VI ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ 'ਚ ਨਿਰਮਾਣ ਅਧੀਨ ਸੁਰੰਗ 'ਚ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ, ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੌਜੂਦਾ ਸਥਿਤੀ ਅਤੇ ਚੱਲ ਰਹੇ ਬਚਾਅ ਕਾਰਜਾਂ ਬਾਰੇ ਪੁੱਛਗਿੱਛ ਕੀਤੀ।'' ਉਨ੍ਹਾਂ ਇਹ ਵੀ ਕਿਹਾ,"ਪ੍ਰਭਾਵਿਤ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਉਨ੍ਹਾਂ ਦੀ ਚਿੰਤਾ ਅਤੇ ਸੰਵੇਦਨਸ਼ੀਲਤਾ ਨਾਲ ਭਰੇ ਸ਼ਬਦਾਂ ਦੇ ਨਾਲ-ਨਾਲ ਭਾਰਤ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਇਸ ਮੁਸ਼ਕਲ ਸਮੇਂ ਦੌਰਾਨ ਸਿੱਕਮ ਦੇ ਲੋਕਾਂ ਲਈ ਬਹੁਤ ਤਾਕਤ ਅਤੇ ਵਿਸ਼ਵਾਸ ਦਾ ਸਰੋਤ ਬਣਿਆ ਹੈ।"
ਬਚਾਅ ਕਰਮਚਾਰੀ ਵੀ ਹੋਏ ਬੇਹੋਸ਼
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਜ਼ਮੀਨ ਖਿਸਕਣ ਕਾਰਨ ਸੁਰੰਗ ਦਾ ਪ੍ਰਵੇਸ਼ ਦੁਆਰ ਬੰਦ ਹੋ ਗਿਆ ਅਤੇ ਗੈਸ ਲੀਕ ਹੋਣ ਦੇ ਖ਼ਦਸ਼ੇ ਵਿਚਾਲੇ ਲਗਭਗ 27 ਮਜ਼ਦੂਰ ਅੰਦਰ ਫਸ ਗਏ ਸਨ। ਜਿਨ੍ਹਾਂ 'ਚੋਂ 8 ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੁਰੰਗ ਦੇ ਅੰਦਰ ਗੈਸ ਹੋਣ ਕਾਰਨ ਬਚਾਅ ਮੁਹਿੰਮ ਜਟਿਲ ਹੋ ਗਈ। ਫਸੇ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਦੌਰਾਨ ਕਈ ਬਚਾਅ ਕਰਮਚਾਰੀਆਂ ਨੂੰ ਚੱਕਰ ਆਏ ਅਤੇ ਕੁਝ ਬੇਹੋਸ਼ ਵੀ ਹੋ ਗਏ। ਅਧਿਕਾਰੀਆਂ ਅਨੁਸਾਰ, ਮੰਨਿਆ ਜਾ ਰਿਾਹ ਹੈ ਕਿ ਇਹ ਗੈਸ ਕੁਦਰਤੀ ਤੌਰ 'ਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਭੂਮੀਗਤ ਪਰਤਾਂ ਜਾਂ ਚੱਟਾਨੀ ਬੁਨਿਆਦੀ ਢਾਂਚਿਆਂ ਤੋਂ ਕੁਦਰਤੀ ਰੂਪ ਨਾਲ ਨਿਕਲ ਰਹੀ ਹੈ, ਜੋ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
