8 ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ਵਧੀ, ਮਹਿੰਗੇ ਘਰਾਂ ਦੀ ਮੰਗ ਨੇ ਦਿਖਾਈ ਮਜ਼ਬੂਤੀ
Thursday, Jul 09, 2026 - 06:42 PM (IST)
ਬਿਜ਼ਨੈੱਸ ਡੈਸਕ - ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਜਨਵਰੀ-ਜੂਨ 2026 ਦੌਰਾਨ ਰਿਹਾਇਸ਼ੀ ਸੰਪਤੀਆਂ ਦੀ ਵਿਕਰੀ 0.7 ਫੀਸਦੀ ਵਧ ਕੇ 1,71,471 ਇਕਾਈਆਂ ’ਤੇ ਪਹੁੰਚ ਗਈ। ਰੀਅਲ ਅਸਟੇਟ ਸਲਾਹਕਾਰ ਕੰਪਨੀ ‘ਨਾਈਟ ਫ੍ਰੈਂਕ ਇੰਡੀਆ’ ਦੀ ਰਿਪੋਰਟ ਅਨੁਸਾਰ ਇਸ ਮਿਆਦ ’ਚ ਪ੍ਰੀਮੀਅਮ ਸ਼੍ਰੇਣੀ ਦੇ ਮਕਾਨਾਂ ਦੀ ਮੰਗ ਲਗਾਤਾਰ ਮਜ਼ਬੂਤ ਬਣੀ ਰਹੀ, ਜਦੋਂਕਿ ਕਿਫਾਇਤੀ ਅਤੇ ਮੱਧ ਆਮਦਨ ਵਰਗ ਦੇ ਰਿਹਾਇਸ਼ਾਂ ਦੀ ਹਿੱਸੇਦਾਰੀ ’ਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਰਿਪੋਰਟ ਮੁਤਾਬਕ ਇਕ ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਪ੍ਰੀਮੀਅਮ ਮਕਾਨਾਂ ਦੀ ਕੁੱਲ ਵਿਕਰੀ ’ਚ ਹਿੱਸੇਦਾਰੀ ਵਧ ਕੇ 54 ਫੀਸਦੀ ਹੋ ਗਈ, ਜਦੋਂਕਿ 50 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਕਿਫਾਇਤੀ ਮਕਾਨਾਂ ਦੀ ਵਿਕਰੀ 15 ਫੀਸਦੀ ਘਟ ਕੇ 32,063 ਇਕਾਈਆਂ ਰਹਿ ਗਈ। ਉੱਥੇ ਹੀ 50 ਲੱਖ ਤੋਂ 1 ਕਰੋੜ ਰੁਪਏ ਤੱਕ ਦੀ ਕੀਮਤ ਵਾਲੇ ਮਕਾਨਾਂ ਦੀ ਵਿਕਰੀ ਵੀ 5 ਫੀਸਦੀ ਘਟ ਕੇ 46,490 ਇਕਾਈਆਂ ਰਹੀ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਮੁੰਬਈ, ਦਿੱਲੀ-ਐੱਨ. ਸੀ. ਆਰ., ਬੈਂਗਲੁਰੂ, ਪੁਣੇ, ਹੈਦਰਾਬਾਦ, ਚੇਨਈ, ਅਹਿਮਦਾਬਾਦ ਅਤੇ ਕੋਲਕਾਤਾ ਨੂੰ ਸ਼ਾਮਲ ਕਰਨ ਵਾਲੀ ਇਸ ਰਿਪੋਰਟ ’ਚ ਦੱਸਿਆ ਗਿਆ ਕਿ ਦਿੱਲੀ-ਐੱਨ. ਸੀ. ਆਰ. ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ’ਚ ਰਿਹਾਇਸ਼ੀ ਵਿਕਰੀ ’ਚ ਵਾਧਾ ਹੋਇਆ। ਦਿੱਲੀ-ਐੱਨ. ਸੀ. ਆਰ. ’ਚ ਵਿਕਰੀ ਸਾਲਾਨਾ ਆਧਾਰ ’ਤੇ 7 ਫੀਸਦੀ ਘਟੀ।
ਇਹ ਵੀ ਪੜ੍ਹੋ : ਅੱਜ ਫਿਰ ਤੀਜੇ ਦਿਨ ਟੁੱਟੇ Gold-Silver ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
ਨਵੀਆਂ ਰਿਹਾਇਸ਼ਾਂ ਦੀ ਪੇਸ਼ਕਸ਼ ਵਧੀ
ਰਿਪੋਰਟ ਅਨੁਸਾਰ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਨਵੀਆਂ ਰਿਹਾਇਸ਼ਾਂ ਦੀ ਪੇਸ਼ਕਸ਼ 4 ਫੀਸਦੀ ਵਧ ਕੇ 1,87,350 ਇਕਾਈਆਂ ਹੋ ਗਈ। ‘ਨਾਈਟ ਫ੍ਰੈਂਕ ਇੰਡੀਆ’ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਪ੍ਰੀਮੀਅਮ ਰਿਹਾਇਸ਼ਾਂ ਦੀ ਵਧਦੀ ਮੰਗ ਘਰੇਲੂ ਆਮਦਨ ’ਚ ਸੁਧਾਰ, ਖਰੀਦਦਾਰਾਂ ਦੀਆਂ ਬਦਲਦੀਆਂ ਤਰਜੀਹਾਂ ਅਤੇ ਘਰ ਖਰੀਦਣ ਪ੍ਰਤੀ ਵਧਦੇ ਭਰੋਸੇ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀਕਰਨ, ਬੁਨਿਆਦੀ ਢਾਂਚਾ ਨਿਵੇਸ਼ ਅਤੇ ਸਥਿਰ ਆਰਥਿਕ ਮਾਹੌਲ ਕਾਰਨ ਰਿਹਾਇਸ਼ੀ ਬਾਜ਼ਾਰ ਦੀ ਬੁਨਿਆਦ ਮਜ਼ਬੂਤ ਬਣੀ ਹੋਈ ਹੈ।
ਇਹ ਵੀ ਪੜ੍ਹੋ : PF 'ਚ 1800 ਰੁਪਏ ਦੀ ਕਟੌਤੀ ਵਾਲੇ ਨਿਯਮ ਨਾਲ ਕਿਸ ਨੂੰ ਹੋਵੇਗਾ ਫ਼ਾਇਦਾ ਤੇ ਕਿਸ ਨੂੰ ਹੋਵੇਗਾ ਨੁਕਸਾਨ...
ਇਹ ਵੀ ਪੜ੍ਹੋ : UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ ਲਈ ਨਹੀਂ ਲਗਾਉਣੇ ਪੈਣਗੇ ਚੱਕਰ
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
