ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ ''ਚ ਦਬ ਗਏ ਕਈ ਲੋਕ

Wednesday, Jul 08, 2026 - 05:08 PM (IST)

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ ''ਚ ਦਬ ਗਏ ਕਈ ਲੋਕ

ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵੜ 'ਚ ਭਾਰੀ ਬਾਰਿਸ਼ ਤੋਂ ਬਾਅਦ, ਕੂੜੇ ਦਾ ਇਕ ਵੱਡਾ ਢੇਰ ਤਿੰਨ ਮੰਜ਼ਿਲਾ ਇਮਾਰਤ 'ਤੇ ਡਿੱਗ ਗਿਆ, ਜਿਸ ਨਾਲ ਉਹ ਢਹਿ ਗਈ ਅਤੇ ਘੱਟੋ-ਘੱਟ 16 ਲੋਕਾਂ ਦੇ ਮਲਬੇ 'ਚ ਦਬੇ ਹੋਣ ਦਾ ਖਦਸ਼ਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੋਸ਼ੀ 'ਚ ਹੋਈ, ਜਿੱਥੇ ਉਸ ਇਮਾਰਤ ਦਾ ਇਸਤੇਮਾਲ ਇਕ ਨਿੱਜੀ ਕੰਪਨੀ ਦੇ ਪ੍ਰਸ਼ਾਸਨਿਕ ਦਫ਼ਤਰ ਵਜੋਂ ਕੀਤਾ ਜਾ ਰਿਹਾ ਸੀ। ਇਹ ਕੰਪਨੀ ਨਗਰ ਨਿਗਮ ਵਲੋਂ ਉਸ ਜਗ੍ਹਾ 'ਤੇ ਕੂੜੇ ਦੇ ਪ੍ਰੋਸੈਸਿੰਗ ਦਾ ਕੰਮ ਕਰ ਰਹੀ ਸੀ।

PunjabKesari

ਪਿੰਪਰੀ-ਚਿੰਚਵੜ ਨਗਰ ਨਿਗਮ ਦੇ ਕਮਿਸ਼ਨਰ ਵਿਜੇ ਸੂਰਿਆਵੰਸ਼ੀ ਨੇ ਕਿਹਾ,"ਪ੍ਰਸ਼ਾਸਨਿਕ ਇਮਾਰਤ ਕੂੜੇ ਦੇ ਪਹਾੜ ਦੇ ਕੋਲ ਬਣਾਈ ਗਈ ਸੀ। ਸ਼ੁਰੂ 'ਚ ਅਜਿਹਾ ਲੱਗਦਾ ਹੈ ਕਿ ਭਾਰੀ ਬਾਰਿਸ਼ ਕਾਰਨ ਕੂੜੇ ਦਾ ਢੇਲ ਢਿੱਲਾ ਹੋ ਗਿਆ ਅਤੇ ਇਮਾਰਤ 'ਤੇ ਡਿੱਗ ਗਿਆ।" ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀ ਦੇ ਲਗਭਗ 16 ਕਰਮਚਾਰੀਆਂ ਦੇ ਇਮਾਰਤ ਦੇ ਅੰਦਰ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ, ਫਾਇਰ ਵਿਭਾਗ ਅਤੇ ਐਂਬੂਲੈਂਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News