ਨੇਪਾਲ ''ਚ ਬਣਨ ਵਾਲੀ ਅਰੁਣ-III ਟ੍ਰਾਂਸਮਿਸ਼ਨ ਲਾਈਨ ਲਈ ਜ਼ਮੀਨ ਪ੍ਰਾਪਤੀ ਦਾ ਕੰਮ ਸ਼ੁਰੂ

09/10/2020 11:00:38 PM

ਜਨਕਪੁਰ :  ਭਾਰਤ ਦੀ ਮਦਦ ਨਾਲ ਬਣਨ ਵਾਲਾ ਨੇਪਾਲ ਦਾ ਸਭ ਤੋਂ ਵੱਡਾ ਪਣਬਿਜਲੀ ਪ੍ਰਾਜੈਕਟ ਅਰੁਣ-III ਲਈ ਟ੍ਰਾਂਸਮਿਸ਼ਨ ਲਾਈਨ ਬਣਾਉਣ ਲਈ ਜ਼ਮੀਨ ਪ੍ਰਾਪਤੀ ਦੀ ਸ਼ੁਰੂਆਤ ਧਨੁਸ਼ਾ ਤੋਂ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ (DAO) ਨੇ ਪ੍ਰਾਜੈਕਟ ਲਈ ਢਾਲਕੇਬਾਰ ਅਤੇ ਸਾਈਟ ਦਫ਼ਤਰ 'ਚ ਇੱਕ ਉਪ-ਸਟੇਸ਼ਨ ਬਣਾਉਣ ਲਈ ਪੰਜ ਬਿਘਾ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਧਨੁਸ਼ਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਪ੍ਰੇਮ ਪ੍ਰਸਾਦ ਭੱਟਰਾਈ ਨੇ ਕਿਹਾ, ਅਸੀਂ ਜਾਇਦਾਦਾਂ ਦਾ ਮੁਲਾਂਕਣ ਪੂਰਾ ਕਰ ਲਿਆ ਹੈ ਅਤੇ ਛੇਤੀ ਹੀ ਇਸ ਦੇ ਆਧਾਰ 'ਤੇ ਰਾਸ਼ੀ ਦਾ ਵੰਡ ਸ਼ੁਰੂ ਕਰ ਦੇਵਾਂਗੇ। ਜ਼ਮੀਨ ਦੀ ਪ੍ਰਾਪਤੀ ਲਈ ਰਾਸ਼ੀ ਦਾ ਵੰਡ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਫਰਵਰੀ, 2017 'ਚ ਮੰਤਰੀ ਮੰਡਲ ਦੀ ਆਰਥਿਕ ਕਮੇਟੀ ਦੀ ਬੈਠਕ 'ਚ ਅਰੁਣ-3 ਐੱਚ.ਈ.ਪੀ. (900 ਮੈਗਾਵਾਟ) ਦੇ ਉਤ‍ਪਾਦਨ ਘਟਕ ਲਈ ਮਈ, 2015 ਦੀ ਕੀਮਤ ਪੱਧਰ 'ਤੇ 5723.72 ਕਰੋੜ ਰੁਪਏ ਲਾਗਤ ਦੇ ਪ੍ਰਾਜੈਕਟ ਲਈ ਨਿਵੇਸ਼ ਪ੍ਰਸ‍ਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਅਰੁਣ-3 ਪਣਬਿਜਲਈ ਪ੍ਰਾਜੈਕਟ (900 ਮੈਗਾਵਾਟ) ਪੂਰਬੀ ਨੇਪਾਲ ਦੇ ਸਨਖੁਵਾਸਭਾ ਜ਼ਿਲ੍ਹੇ 'ਚ ਅਰੁਣ ਨਦੀ 'ਤੇ ਹੈ। ਇਸ ਪ੍ਰਾਜੈਕਟ ਦੇ ਅਨੁਸਾਰ 70 ਮੀਟਰ ਉੱਚਾ ਗੁਰੂਤ‍ਵ ਬੰਨ੍ਹ ਅਤੇ 11.74 ਕਿਲੋਮੀਟਰ ਦਾ ਹੈਡ ਰੇਸ ਸੁਰੰਗ  (ਐੱਚ.ਆਰ.ਟੀ.) ਭੂਮੀਗਤ ਪਾਵਰ ਹਾਉਸ ਨਾਲ ਨਦੀ ਦੇ ਖੱਬੇ ਕੰਡੇ 'ਤੇ ਬਣਾਇਆ ਜਾਵੇਗਾ ਅਤੇ 4 ਯੂਨਿਟ 225 ਮੈਗਾਵਾਟ ਬਿਜਲੀ ਪੈਦਾ ਕਰਨਗੀਆਂ।

ਐੱਸ.ਜੇ.ਵੀ.ਐੱਨ. ਲਿਮਟਿਡ ਨੂੰ ਇਹ ਪ੍ਰਾਜੈਕਟ ਅੰਤਰਰਾਸ਼‍ਟਰੀ ਮੁਕਾਬਲੇ ਵਾਲੀ ਬੋਲੀ 'ਚ ਪ੍ਰਾਪ‍ਤ ਹੋਈ। ਨੇਪਾਲ ਸਰਕਾਰ ਅਤੇ ਐੱਸ.ਜੇ.ਵੀ.ਐੱਨ. ਲਿਮਟਿਡ ਨੇ ਪ੍ਰਾਜੈਕਟ ਲਈ ਮਾਰਚ 2008 'ਚ ਸਮਝੌਤਾ ਮੀਮੋ 'ਤੇ ਦਸਤਖ਼ਤ ਕੀਤਾ ਸੀ। ਇਹ ਸਮਝੌਤਾ ਮੀਮੋ 30 ਸਾਲ ਦੀ ਮਿਆਦ ਲਈ ਬਿਲ‍ਡ ਓਨ ਆਪਰੇਟ ਅਤੇ ਟ੍ਰਾਂਸਫਰ  (ਬੀ.ਓ.ਓ.ਟੀ.) ਦੇ ਆਧਾਰ 'ਤੇ ਕੀਤਾ ਗਿਆ ਸੀ। 30 ਸਾਲ ਦੀ ਮਿਆਦ 'ਚ 5 ਸਾਲ ਦੀ ਉਸਾਰੀ ਦੀ ਮਿਆਦ ਸ਼ਾਮਲ ਹੈ। ਪ੍ਰਾਜੈਕਟ ਵਿਕਾਸ ਸਮਝੌਤਾ (ਪੀ.ਡੀ.ਏ.) 'ਤੇ ਨਵੰਬਰ 2014 'ਚ ਦਸਤਖ਼ਤ ਕੀਤੇ ਗਏ। ਇਸ ਸਮਝੌਤੇ 'ਚ 25 ਸਾਲਾਂ ਦੀ ਪੂਰੀ ਰਿਆਇਤ ਮਿਆਦ ਲਈ ਨੇਪਾਲ ਨੂੰ ਮੁਫਤ 21.9 ਫ਼ੀਸਦੀ ਬਿਜਲੀ ਪ੍ਰਦਾਨ ਕਰਨ ਦਾ ਪ੍ਰਬੰਧ ਹੈ।
 


Inder Prajapati

Content Editor

Related News