ਉਲਟਾ ਕਰਕੇ ਜ਼ਮੀਨ ''ਤੇ ਪਟਕਦਾ ਰਿਹਾ ਪਤਨੀ ਦਾ ਸਿਰ, ਬੱਚਿਆਂ ਦੇ ਸਾਹਮਣੇ ਦਿੱਤੀ ਮੌਤ
Monday, Oct 23, 2017 - 04:49 PM (IST)
ਇੰਦੌਰ— ਕਨਾਡੀਆ ਥਾਣਾ ਖੇਤਰ 'ਚ ਸੋਮਵਾਰ ਸਵੇਰੇ ਪਤੀ ਨੇ ਬੱਚਿਆਂ ਦੇ ਸਾਹਮਣੇ ਪਤਨੀ ਨੂੰ ਪਟਕ-ਪਟਕ ਕੇ ਮਾਰ ਦਿੱਤਾ। ਬੱਚਿਆਂ ਨੇ ਦਰਵਾਜ਼ਾਂ ਖੋਲ੍ਹਿਆ ਤਾਂ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੂੰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਕਨਾਡੀਆ ਪੁਲਸ ਮੁਤਾਬਕ ਘਟਨਾ ਆਈ.ਡੀ.ਏ ਬਿਲਡਿੰਗ 'ਚ ਹੋਈ। ਇੱਥੇ ਰਹਿਣ ਵਾਲੀ ਅਮਿਤਾ ਦਾ ਉਸ ਦੇ ਪਤੀ ਸ਼ੇਖਰ ਨੇ ਸੋਮਵਾਰ ਸਵੇਰੇ ਕਤਲ ਕਰ ਦਿੱਤਾ। ਹੱਤਿਆਰੇ ਨੇ ਵਾਰਦਾਤ ਨੂੰ ਅੰਜਾਮ ਆਪਣੇ ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਦਿੱਤਾ ਅਤੇ ਛੋਟੇ 2 ਬੇਟਿਆਂ ਨੂੰ ਲੈ ਕੇ ਫਰਾਰ ਹੋ ਗਿਆ। ਬੱਚਿਆਂ ਨੇ ਪੁਲਸ ਨੂੰ ਦੱਸਿਆ ਕਿ ਪਿਤਾ ਰਾਤ 'ਚ ਸ਼ਰਾਬ ਪੀ ਕੇ ਘਰ ਆਏ ਸੀ। ਮੰਮੀ-ਪਾਪਾ ਵਿਚਕਾਰ ਝਗੜਾ ਹੋਣ ਲੱਗਾ। ਉਹ ਸਵੇਰੇ 4 ਵਜੇ ਤੱਕ ਲੜਦੇ ਰਹੇ। ਝਗੜਾ ਵਧਣ ਦੇ ਬਾਅਦ ਕਰੀਬ 4 ਵਜੇ ਪਾਪਾ ਨੇ ਮੰਮੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਦੇਖਦੇ ਹੀ ਦੇਖਦੇ ਪਾਪਾ ਨੇ ਮੰਮੀ ਨੂੰ ਉਪਰ ਚੁੱਕਿਆ ਅਤੇ ਜ਼ਮੀਨ 'ਤੇ ਉਨ੍ਹਾਂ ਦਾ ਸਿਰ ਪਟਕਣ ਲੱਗਾ। ਮੰਮੀ ਦੇ ਸਿਰ ਤੋਂ ਖੂਨ ਵਹਿਣ ਲੱਗਾ ਪਰ ਪਾਪਾ ਉਨ੍ਹਾਂ ਨੂੰ ਪਟਕਦੇ ਰਹੇ। ਮੰਮੀ ਨੂੰ ਮਾਰਨ ਦੇ ਬਾਅਦ ਪਾਪਾ ਨੇ ਸਾਨੂੰ ਦੋ ਭਰਾਵਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਜਦਕਿ 2 ਛੋਟੇ ਭਰਾਵਾਂ ਨੂੰ ਲੈ ਕੇ ਭੱਜ ਗਏ। ਪੁਲਸ ਨੇ ਬੱਚਿਆਂ ਅਤੇ ਪਰਿਵਾਰਕ ਮੈਬਰਾਂ ਦਾ ਬਿਆਨ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਪਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

