ਪਿਤਾ ਦੀ ਸ਼ਹਾਦਤ ਦੇ 23 ਸਾਲ ਬਾਅਦ ਪੁੱਤ ਬਣਿਆ ਲੈਫਟੀਨੈਂਟ, ਮਾਂ ਨੇ ਭਾਵੁਕ ਹੋ ਕੇ ਆਖੀ ਇਹ ਗੱਲ

Sunday, Nov 26, 2023 - 12:58 PM (IST)

ਰੋਹਤਕ- 23 ਸਾਲ ਪਹਿਲਾਂ ਪਿਤਾ ਸ਼ਹੀਦ ਹੋਏ ਸਨ ਅਤੇ ਹੁਣ ਪੁੱਤਰ ਲੈਫਟੀਨੈਂਟ ਬਣਿਆ। ਰੋਹਤਕ ਜ਼ਿਲ੍ਹੇ ਦੇ ਪਿੰਡ ਭਾਲੌਠ ਦੇ ਲਾਂਸ ਨਾਇਕ ਰਾਮਧਾਰੀ ਅੱਤਰੀ 12 ਸਤੰਬਰ 2000 ਨੂੰ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ ਸਨ। ਪਤਨੀ ਸੋਨਾ ਦੇਵੀ ਨੇ ਭਾਵੁਕ ਹੋ ਕੇ ਦੱਸਿਆ ਕਿ ਉਸ ਸਮੇਂ ਮੇਰੀ ਉਮਰ 28 ਸਾਲ ਦੀ ਸੀ। ਮੇਰੇ ਦੋਵੇਂ ਪੁੱਤਰ ਵਿਨੋਦ ਅਤੇ ਪ੍ਰਮੋਦ ਛੋਟੇ ਸਨ। ਦੋਹਾਂ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ 'ਤੇ ਆ ਗਈ। ਪਤੀ ਦੀ ਪੈਨਸ਼ਨ ਨਾਲ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ। ਛੋਟਾ ਪੁੱਤਰ ਫ਼ੌਜ ਵਿਚ ਲੈਫਟੀਨੈਂਟ ਬਣਿਆ ਤਾਂ ਮੋਢਿਆਂ 'ਤੇ ਜੜ੍ਹੇ ਸਟਾਰਜ਼ ਦੀ ਚਮਕ 'ਚ ਸੰਘਰਸ਼ ਦੇ ਦਿਨ ਨੇ ਸਾਰਾ ਦਰਦ ਭੁੱਲਾ ਦਿੱਤਾ। ਪੁੱਤਰ ਨੇ 23 ਸਾਲ ਦੀ ਉਮਰ 'ਚ ਫ਼ੌਜ 'ਚ ਅਫ਼ਸਰ ਬਣ ਕੇ ਉਮੀਦਾਂ ਨੂੰ ਪੂਰਾ ਕਰ ਵਿਖਾਇਆ। 

ਪਤਨੀ ਸੋਨਾ ਦੇਵੀ ਨੇ ਕਿਹਾ ਕਿ ਪਤੀ 23 ਸਾਲ ਪਹਿਲਾਂ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸਨ। ਉਸ ਸਮੇਂ ਇਕੱਲਾਪਣ ਮਹਿਸੂਸ ਹੋਇਆ ਸੀ। ਫਿਰ ਖ਼ੁਦ ਨੂੰ ਮਜ਼ਬੂਤ ਬਣਾ ਕੇ ਅੱਗੇ ਵਧੀ ਅਤੇ ਆਪਣੇ ਦੋਹਾਂ ਪੁੱਤਾਂ ਨੂੰ ਮਾਂ ਦੇ ਨਾਲ-ਨਾਲ ਪਿਤਾ ਬਣ ਕੇ ਪਾਲਿਆ। ਹੁਣ ਦੋਹਾਂ ਫ਼ੌਜੀ ਪੁੱਤਰਾਂ ਦੀ ਮਾਂ ਹਾਂ। ਵੱਡਾ ਪੁੱਤਰ ਪ੍ਰਮੋਦ ਏਅਰਫੋਰਸ ਅਤੇ ਛੋਟਾ ਵਿਨੋਦ ਫ਼ੌਜ ਵਿਚ ਹੈ। ਇਹ ਮੇਰੇ ਲਈ ਮਾਣ ਦੀ ਗੱਲ ਹੈ।

ਪ੍ਰਮੋਦ ਨੇ ਦੱਸਿਆ ਕਿ ਸ਼ਨੀਵਾਰ ਨੂੰ ਛੋਟਾ ਭਰਾ ਵਿਨੋਦ ਦੀ ਪਾਸਿੰਗ ਆਊਟ ਪਰੇਡ 'ਚ ਮਾਂ ਨਾਲ ਸ਼ਾਮਲ ਹੋਇਆ। ਇਹ ਪਲ ਯਾਦਗਾਰ ਬਣ ਗਿਆ। ਇਸ ਪਲ ਨੂੰ ਕਦੇ ਨਹੀਂ ਭੱਲ ਸਕਾਂਗੇ। ਵਿਨੋਦ ਦੇ ਮੋਢਿਆ 'ਤੇ ਜੜ੍ਹੇ ਸਟਾਰ ਲੱਗੇ ਵੇਖ ਕੇ ਭਾਵੁਕ ਹੋਣ ਤੋਂ ਨਹੀਂ ਰੋਕ ਸਕਿਆ। ਉਸ ਨੇ ਪਿਤਾ ਦਾ ਸੁਫ਼ਨਾ ਅਤੇ ਮਾਂ ਦੀ ਮਿਹਨਤ ਦੋਹਾਂ ਨੂੰ ਸਫ਼ਲ ਕਰ ਵਿਖਾਇਆ ਹੈ।


Tanu

Content Editor

Related News