ਜਾਣੋ ਸਿਆਚਿਨ ਦੇ ਹੀਰੋ ''ਹਨੂੰਮਨਥੱਪਾ'' ਨੂੰ ਕਿਵੇਂ ਮਿਲਿਆ ਇਹ ਨਾਂ

02/12/2016 12:12:52 PM

ਨਵੀਂ ਦਿੱਲੀ— ਸਿਆਚਿਨ ਗਲੇਸ਼ੀਅਰ ''ਚ ਬਰਫ ਖਿਸਕਣ ਕਾਰਨ 6 ਦਿਨਾਂ ਤੱਕ ਬਰਫ ''ਚ ਦੱਬੇ ਰਹੇ ਲਾਂਸ ਨਾਇਕ ਹਨੂੰਮਨਥੱਪਾ ਜ਼ਿੰਦਾ ਬਾਹਰ ਨਿਕਲੇ। ਉਨ੍ਹਾਂ ਦਾ ਬਚ ਨਿਕਲਣਾ ਚਮਤਕਾਰ ਮੰਨਿਆ ਗਿਆ ਪਰ ਉਹ ਕੋਮਾ ਤੋਂ ਬਾਹਰ ਨਹੀਂ ਆ ਸਕੇ। ਦੇਸ਼ ਦਾ ਇਹ ਬਹਾਦਰ ਸਪੂਤ ਹਮੇਸ਼ਾ ਲਈ ਸਾਨੂੰ ਅਲਵਿਦਾ ਕਹਿ ਗਿਆ। 
ਹਨੂੰਮਨਥੱਪਾ ਬਚਪਨ ਤੋਂ ਹੀ ਸੰਘਰਸ਼ਸ਼ੀਲ ਅਤੇ ਮਜ਼ਬੂਤ ਇਰਾਦੇ ਵਾਲੇ ਸ਼ਖਸ ਸਨ। ਇਸ ਕਾਰਨ ''ਹਨੂੰਮਾਨ'' ਦੇ ਨਾਂ ''ਤੇ ਉਨ੍ਹਾਂ ਦਾ ਨਾਂ ਹਨੂੰਮਨਥੱਪਾ ਰੱਖਿਆ ਗਿਆ ਸੀ। ਦਰਅਸਲ ਬਚਪਨ ''ਚ ਹੀ ਉਨ੍ਹਾਂ ਨੇ ਆਪਣਾ ਟੀਚਾ ਫੌਜ ਵਿਚ ਜਾਣ ਲਈ ਤੈਅ ਕਰ ਲਿਆ ਸੀ। ਇਹ ਗੱਲ ਉਨ੍ਹਾਂ ਦੇ ਭਰਾ ਨੇ ਆਖੀ। ਉਨ੍ਹਾਂ ਕਿਹਾ ਕਿ ਹਨੂੰਮਨਥੱਪਾ ਨੇ ਫੌਜ ਵਿਚ ਭਰਤੀ ਲਈ ਕਈ ਕੋਸ਼ਿਸ਼ਾਂ ਕੀਤੀਆਂ। ਉਸ ਨੇ ਹਾਰ ਨਹੀਂ ਮੰਨੀ ਅਤੇ ਅਸਫਲ ਰਹਿਣ ਦੇ ਬਾਵਜੂਦ ਆਖਰਕਾਰ ਉਸ ਨੇ ਭਰਤੀ ਹੋ ਕੇ ਹੀ ਸਾਹ ਲਿਆ। 
ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਦੇ ਕਈ ਨੌਜਵਾਨ ਫੌਜ ਵਿਚ ਭਰਤੀ ਹੋਣ ਜਾਂਦੇ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਉਹ ਫੌਜ ਵਿਚ ਭਰਤੀ ਹੋਏ ਸਨ। ਇਸ ਜਾਂਬਾਜ਼ ਜਵਾਨ ਨੇ ਦੁਨੀਆ ਨੂੰ ਅਲਵਿਦਾ ਤਾਂ ਕਹਿ ਦਿੱਤਾ ਹੈ ਪਰ ਉਨ੍ਹਾਂ ਦੀ ਵੀਰਤਾ, ਸਾਹਸ ਦੀ ਇਕ ਅਨੋਖੀ ਮਿਸਾਲ ਹਮੇਸ਼ਾ ਸਾਡੇ ਦਿਮਾਗ ਵਿਚ ਵਸੀ ਰਹੇਗੀ। ਇਸ ਜਾਂਬਾਜ਼ ਨੂੰ ਉਨ੍ਹਾਂ ਦੇ ਸਾਥੀ ਯੋਗ ਮਾਹਰ ਦੇ ਰੂਪ ਵਿਚ ਯਾਦ ਕਰਦੇ ਹਨ। 
ਹਨੂੰਮਨਥੱਪਾ ਬਰਫ ''ਚ ਦੱਬੇ ਰਹਿਣ ਕਾਰਨ 6 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਰਹੇ। 3 ਫਰਵਰੀ ਨੂੰ ਸਿਆਚਿਨ ''ਚ ਬਰਫ ਖਿਸਕਣ ਕਾਰਨ ਚੌਕੀ ਬਰਫ ਦੀ ਲਪੇਟ ''ਚ ਆ ਗਈ। ਜਿਸ ਵਿਚ ਸਾਡੇ 10 ਜਵਾਨ ਜ਼ਿੰਦਾ ਦਫਨ ਹੋ ਗਏ। ਉਨ੍ਹਾਂ ''ਚੋਂ ਇਕ ਜਵਾਨ ਹਨੂੰਮਨਥੱਪਾ ਸੀ, ਜਿਸ ਨੂੰ ਬਚਾਅ ਦਲ ਨੇ 6 ਦਿਨਾਂ ਬਾਅਦ ਬਾਹਰ ਕੱਢਿਆ। 8 ਫਰਵਰੀ ਨੂੰ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤੇ 11 ਫਰਵਰੀ ਨੂੰ ਜ਼ਿੰਦਗੀ ਦੀ ਜੰਗ ਲੜਦੇ-ਲੜਦੇ ਉਹ ਸਾਨੂੰ ਅਲਵਿਦਾ ਕਹਿ ਗਏ। ਬਰਫ ''ਚ ਦੱਬੇ ਰਹਿਣ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਖਾਸ ਗੱਲ ਇਹ ਰਹੀ ਕਿ ਦਿਮਾਗ ''ਚ ਆਕਸੀਜਨ ਦੀ ਕਮੀ ਹੋ ਗਈ ਸੀ ਅਤੇ ਉਹ ਕੋਮਾ ਤੋਂ ਬਾਹਰ ਨਹੀਂ ਆ ਸਕੇ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਜੀਅ ਤੋੜ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।


Tanu

News Editor

Related News