ਏਅਰ ਐਬੁੰਲੈਂਸ ਰਾਹੀਂ ਰਾਂਚੀ ਤੋਂ ਲਾਲੂ ਯਾਦਵ ਨੂੰ ਲਿਆਇਆ ਗਿਆ ਦਿੱਲੀ, ਏਮਜ਼ ''ਚ ਹੋਵੇਗਾ ਇਲਾਜ

01/24/2021 12:10:06 AM

ਨਵੀਂ ਦਿੱਲੀ : ਚਾਰਾ ਘਪਲਾ ਮਾਮਲੇ ਵਿੱਚ ਸਜ਼ਾ ਕੱਟ ਰਹੇ ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਬਿਹਤਰ ਇਲਾਜ ਲਈ ਏਅਰ ਐਂਬੁਲੈਂਸ ਰਾਹੀਂ ਦਿੱਲੀ ਲਿਆਇਆ ਗਿਆ ਹੈ। ਉਨ੍ਹਾਂ ਦਾ ਇਲਾਜ ਏਮਜ਼ ਵਿੱਚ ਹੋਵੇਗਾ। ਦੱਸ ਦਈਏ ਕਿ ਲਾਲੂ ਪ੍ਰਸਾਦ ਯਾਦਵ ਨੂੰ ਨਿਮੋਨੀਆ ਹੋਣ ਤੋਂ ਬਾਅਦ ਰਿਮਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਏਮਜ਼ ਭੇਜਣ ਦਾ ਫੈਸਲਾ ਕੀਤਾ ਸੀ।

ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਰਿਮਸ) ਦੇ ਨਿਰਦੇਸ਼ਕ ਡਾ. ਕਾਮੇਸ਼ਵਰ ਪ੍ਰਸਾਦ ਨੇ ਦੱਸਿਆ, ‘‘ਯਾਦਵ ਨੂੰ ਦੋ ਦਿਨ ਤੋਂ ਸਾਹ ਲੈਣ ਵਿੱਚ ਕੁੱਝ ਤਕਲੀਫ ਹੋ ਰਹੀ ਸੀ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਜਾਂਚ ਕੀਤੀ ਗਈ ਅਤੇ ਉਸ ਵਿੱਚ ਨਿਮੋਨਿਆ ਦੀ ਪੁਸ਼ਟੀ ਹੋਈ। ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਬਿਹਤਰ ਇਲਾਜ ਲਈ ਅਸੀਂ ਉਨ੍ਹਾਂ ਨੂੰ ਦਿੱਲੀ ਏਮਜ਼ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ। ਏਮਜ਼ ਵਿੱਚ ਮਾਹਰਾਂ ਨਾਲ ਸਾਡੀ ਗੱਲਬਾਤ ਹੋ ਗਈ ਹੈ।’’

ਇਸ ਤੋਂ ਪਹਿਲਾਂ ਲਾਲੂ ਯਾਦਵ ਦੇ ਛੋਟੇ ਬੇਟੇ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਟਵੀਟ ਕਰ ਦੱਸਿਆ ਸੀ, ‘‘ਖ਼ਬਰ ਮਿਲੀ ਕਿ ਲਾਲੂ ਜੀ ਨੂੰ ਸਾਹ ਲੈਣ ਵਿੱਚ ਸਮੱਸਿਆ ਹੋ ਰਹੀ ਹੈ, ਉਨ੍ਹਾਂ ਦੀ ਕਿਡਨੀ 25 ਫ਼ੀਸਦੀ ਹੀ ਕੰਮ ਕਰ ਰਹੀ ਹੈ, ਅਸੀਂ ਮਾਤਾ ਅਤੇ ਭਰਾ ਨਾਲ ਰਾਂਚੀ ਜਾ ਰਹੇ ਹੈ, ਅਸੀਂ ਉਨ੍ਹਾਂ ਨੂੰ ਮਿਲਣ ਦੀ ਵਿਸ਼ੇਸ਼ ਮਨਜ਼ੂਰੀ ਮੰਗੀ ਹੈ.....’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News