ਲਾਲੂ ਦੀ ਬੇਟੀ ਰੋਹਿਣੀ ਨੇ ਪਰਿਵਾਰ ’ਤੇ ਵਿੰਨ੍ਹਿਆ ਨਿਸ਼ਾਨਾ

Sunday, Jan 11, 2026 - 12:19 AM (IST)

ਲਾਲੂ ਦੀ ਬੇਟੀ ਰੋਹਿਣੀ ਨੇ ਪਰਿਵਾਰ ’ਤੇ ਵਿੰਨ੍ਹਿਆ ਨਿਸ਼ਾਨਾ

ਪਟਨਾ, (ਭਾਸ਼ਾ)– ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਦੀ ਬੇਟੀ ਰੋਹਿਣੀ ਆਚਾਰੀਆ ਨੇ ਵਿਰਾਸਤ ਨੂੰ ਕਥਿਤ ਤੌਰ ’ਤੇ ਨਸ਼ਟ ਕਰਨ ਲਈ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਦੇ ਲਈ ਬਾਹਰਲੇ ਲੋਕਾਂ ਦੀ ਲੋੜ ਨਹੀਂ। ਆਚਾਰੀਆ ਨੇ ‘ਐਕਸ’ ’ਤੇ ਕੀਤੀ ਆਪਣੀ ਪੋਸਟ ਵਿਚ ਕਿਸੇ ਦਾ ਨਾਂ ਨਹੀਂ ਲਿਆ।

ਰੋਹਿਣੀ ਨੇ ਲਿਖਿਆ, ‘‘ਬੜੀ ਸ਼ਿੱਦਤ ਨਾਲ ਬਣਾਈ ਅਤੇ ਖੜ੍ਹੀ ਕੀਤੀ ਗਈ ਵੱਡੀ ਵਿਰਾਸਤ ਨੂੰ ਤਹਿਸ-ਨਹਿਸ ਕਰਨ ਲਈ ਬੇਗਾਨਿਆਂ ਦੀ ਲੋੜ ਨਹੀਂ ਹੁੰਦੀ, ‘ਆਪਣੇ’ ਅਤੇ ਆਪਣਿਆਂ ਦੇ ਕੁਝ ਸਾਜ਼ਿਸ਼ੀ ਕਰੀਬੀ ਹੀ ਕਾਫ਼ੀ ਹੁੰਦੇ ਹਨ।’’

ਪਿਛਲੇ ਸਾਲ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਰਾਜਦ ਦੀ ਕਰਾਰੀ ਹਾਰ ਤੋਂ ਬਾਅਦ ਰੋਹਿਣੀ ਆਚਾਰੀਆ ਨੇ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਸੀ ਅਤੇ ਪਰਿਵਾਰ ਨਾਲੋਂ ਸਬੰਧ ਤੋੜ ਲਏ ਸਨ। ਉਨ੍ਹਾਂ ਪਿਛਲੇ ਸਾਲ ਨਵੰਬਰ ਵਿਚ ਲਿਖੀ ਆਪਣੀ ਪੋਸਟ ਵਿਚ ਕਿਹਾ ਸੀ, ‘‘ਮੈਂ ਰਾਜਨੀਤੀ ਛੱਡ ਰਹੀ ਹਾਂ ਅਤੇ ਆਪਣੇ ਪਰਿਵਾਰ ਨਾਲੋਂ ਨਾਤਾ ਤੋੜ ਰਹੀ ਹਾਂ... ਸੰਜੇ ਯਾਦਵ ਤੇ ਰਮੀਜ਼ ਨੇ ਮੈਨੂੰ ਇਹੀ ਕਰਨ ਲਈ ਕਿਹਾ ਸੀ।’’

ਸੰਜੇ ਯਾਦਵ ਰਾਜਦ ਦੇ ਰਾਜ ਸਭਾ ਮੈਂਬਰ ਹਨ ਅਤੇ ਲਾਲੂ ਯਾਦਵ ਦੇ ਬੇਟੇ ਤੇ ਉੱਤਰਾਧਿਕਾਰੀ ਤੇਜਸਵੀ ਯਾਦਵ ਦੇ ਸਭ ਤੋਂ ਭਰੋਸੇਮੰਦ ਸਾਥੀਆਂ ਵਿਚੋਂ ਇਕ ਹਨ। ਰਮੀਜ਼ ਨੂੰ ਤੇਜਸਵੀ ਦਾ ਪੁਰਾਣਾ ਦੋਸਤ ਦੱਸਿਆ ਜਾਂਦਾ ਹੈ।


author

Rakesh

Content Editor

Related News