ਲਕਸ਼ਦੀਪ ਦੇ ਉਪਰਾਜਪਾਲ ਦਿਨੇਸ਼ਵਰ ਸ਼ਰਮਾ ਦਾ ਦਿਹਾਂਤ, ਪੀ.ਐੱਮ. ਮੋਦੀ ਨੇ ਜਤਾਇਆ ਸੋਗ

Friday, Dec 04, 2020 - 07:28 PM (IST)

ਲਕਸ਼ਦੀਪ ਦੇ ਉਪਰਾਜਪਾਲ ਦਿਨੇਸ਼ਵਰ ਸ਼ਰਮਾ ਦਾ ਦਿਹਾਂਤ, ਪੀ.ਐੱਮ. ਮੋਦੀ ਨੇ ਜਤਾਇਆ ਸੋਗ

ਨਵੀਂ ਦਿੱਲੀ - ਲਕਸ਼ਦੀਪ ਦੇ ਉਪ ਰਾਜਪਾਲ ਦਿਨੇਸ਼ਵਰ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ 25 ਨਵੰਬਰ ਨੂੰ ਦਿੱਲੀ ਦੇ ਏਮਜ਼ ਵਿੱਚ ਦਾਖਲ ਕਰਾਇਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ 27 ਨਵੰਬਰ ਨੂੰ ਚੇਨਈ ਦੇ ਐੱਮ.ਜੀ.ਐੱਮ. ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਨੇਸ਼ਵਰ ਸ਼ਰਮਾ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਕਸ਼ਦੀਪ ਦੇ ਪ੍ਰਸ਼ਾਸਕ ਦਿਨੇਸ਼ਵਰ ਸ਼ਰਮਾ ਨੇ ਭਾਰਤ ਦੇ ਪੁਲਸ ਅਤੇ ਸੁਰੱਖਿਆ ਤੰਤਰ ਵਿੱਚ ਲੰਬੇ ਸਮੇਂ ਤੱਕ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੇ ਪੁਲਸ ਕਰੀਅਰ ਦੌਰਾਨ ਅੱਤਵਾਦ ਖ਼ਿਲਾਫ਼ ਕਈ ਸੰਵੇਦਨਸ਼ੀਲ ਮੋਰਚਿਆਂ ਨੂੰ ਸੰਭਾਲਿਆ। ਉਨ੍ਹਾਂ ਦੇ ਦਿਹਾਂਤ ਨਾਲ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਸਾਡੀ ਸੰਵੇਦਨਾ ਹੈ।

ਉਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲਕਸ਼ਦੀਪ ਦੇ ਪ੍ਰਸ਼ਾਸਕ ਦਿਨੇਸ਼ਵਰ ਸ਼ਰਮਾ ਦੇ ਦਿਹਾਂਥ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਭਾਰਤੀ ਪੁਲਸ ਸੇਵਾ ਦੇ ਇੱਕ ਸਮਰਪਤ ਅਧਿਕਾਰੀ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਦੇਸ਼ ਭਗਤੀ ਦਿਖਾਈ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News