ਲੱਖਾਂ ਦਾ ਬਿਜਲੀ ਦਾ ਬਿੱਲ ਦੇਖ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

05/11/2018 10:11:29 AM

ਔਰੰਗਾਬਾਦ— ਇਕ ਸਰਕਾਰੀ ਕਰਮਚਾਰੀ ਦੀ ਲਾਪਰਵਾਹੀ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਹੈ। ਬਿਜਲੀ ਮੀਟਰ ਰੀਡਿੰਗ ਚੜਾਉਣ 'ਚ ਹੋਈ ਗਲਤੀ ਦੇ ਕਾਰਨ 8.6 ਲੱਖ ਰੁਪਏ ਦਾ ਬਿੱਲ ਇਕ ਸਬਜ਼ੀ ਵਾਲੇ ਨੂੰ ਦੇ ਦਿੱਤਾ ਗਿਆ ਤਾਂ ਉਸ ਨੂੰ ਸਦਮਾ ਲੱਗ ਗਿਆ ਇੰਨੀ ਵੱਡੀ ਰਕਮ ਦੇਖ ਕੇ ਉਹ ਬੇਬਸ ਹੋ ਗਿਆ ਅਤੇ ਫਾਂਸੀ ਲਗਾ ਲਈ।
ਮਹਾਰਾਸ਼ਟਰ ਦੇ ਔਰੰਗਾਬਾਦ 'ਚ 40 ਸਾਲ ਦੇ ਜਗਨਨਾਥ ਸ਼ੇਲਕੇ ਨੂੰ ਅਪ੍ਰੈਲ ਮਹੀਨੇ ਲਈ 8.6 ਲੱਖ ਰੁਪਏ ਦਾ ਬਿਜਲੀ ਦਾ ਬਿਲ ਮਿਲਿਆ। ਇਹ ਬਿੱਲ ਉਸ ਨੂੰ ਦੋ ਕਮਰੇ ਦੇ ਟੀਨ ਦੇ ਛੱਪਰ ਵਾਲੇ ਘਰ ਲਈ ਮਿਲਿਆ, ਜਿਸ 'ਚ ਉਹ ਪਿਛਲੇ 20 ਸਾਲਾ ਤੋਂ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਬਿੱਲ ਮੁਤਾਬਕ ਉਨ੍ਹਾਂ ਨੇ 55,519 ਯੂਨਿਟ ਬਿਜਲੀ ਦੀ ਖਪਤ ਕੀਤੀ ਸੀ। ਬਿਜਲੀ ਦਾ ਬਿੱਲ ਦੇਖ ਕੇ ਘਬਰਾਏ ਜਗਨਨਾਥ ਨੇ ਵੀਰਵਾਰ ਸਵੇਰ ਨੂੰ ਫਾਂਸੀ ਲਗਾ ਲਈ। ਕਲਰਕ ਨੇ ਮੀਟਰ ਰੀਡਿੰਗਸ 6,117.8 KW8 ਦੀ ਜਗ੍ਹਾ 61,178 KW8 ਲਿਖ ਦਿੱਤਾ। ਇਸ ਕਾਰਨ ਜਗਨਨਾਥ ਦਾ ਬਿੱਲ 8,64,781 ਰੁਪਏ ਦਾ ਬਣ ਗਿਆ। ਪੁਲਸ ਨੇ ਫਿਲਹਾਲ ਐਕਸੀਡੈਂਟਲ ਡੈਥ ਦਾ ਕੇਸ ਦਰਜ ਕੀਤਾ ਹੈ।


Related News