ਸਿੰਘੂ ਬਾਰਡਰ 'ਤੇ ਮਾਰੇ ਗਏ ਲਖਬੀਰ ਦਾ ਪੁਲਸ ਨਿਗਰਾਨੀ 'ਚ ਕੀਤਾ ਗਿਆ ਅੰਤਿਮ ਸੰਸਕਾਰ
Saturday, Oct 16, 2021 - 08:44 PM (IST)
ਨਵੀਂ ਦਿੱਲੀ - ਸਿੰਘੂ ਬਾਰਡਰ 'ਤੇ ਮਾਰੇ ਗਏ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ਨੀਵਾਰ ਸ਼ਾਮ 6.40 ਵਜੇ ਤਰਨਤਾਰਨ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਪਿੰਡ ਚੀਮਾ ਪਹੁੰਚੀ। ਮ੍ਰਿਤਕ ਦੇਹ ਜਿਸ ਐਂਬੁਲੈਂਸ ਵਿੱਚ ਲਿਆਈ ਗਈ, ਉਸ ਨੂੰ ਸਿੱਧੇ ਪਿੰਡ ਦੇ ਸ਼ਮਸ਼ਾਨ ਘਾਟ ਲਿਜਾਇਆ ਗਿਆ। ਮ੍ਰਿਤਕ ਦੇਹ ਪੁੱਜਣ ਤੋਂ ਪਹਿਲਾਂ ਹੀ ਸ਼ਮਸ਼ਾਨ ਘਾਟ ਵਿੱਚ ਚਿਤਾ ਥਾਂ 'ਤੇ ਲਕੜੀਆਂ ਰੱਖ ਦਿੱਤੀਆਂ ਗਈਆਂ ਸਨ।
ਪੁਲਸ ਨੇ ਉਸ ਦੀ ਪਤਨੀ ਜਸਪ੍ਰੀਤ ਕੌਰ, ਭੈਣ ਰਾਜ ਕੌਰ ਅਤੇ ਦੂਜੇ ਰਿਸ਼ਤੇਦਾਰਾਂ ਨੂੰ ਸ਼ਮਸ਼ਾਨ ਘਾਟ ਸੱਦ ਲਿਆ। ਮ੍ਰਿਤਕ ਦੇਹ ਐਂਬੁਲੈਂਸ ਤੋਂ ਉਤਾਰ ਕੇ ਸਿੱਧੇ ਚਿਤਾ 'ਤੇ ਰੱਖੀ ਗਈ। ਅੰਤਿਮ ਸੰਸਕਾਰ ਦੌਰਾਨ ਕੋਈ ਅਰਦਾਸ ਨਹੀਂ ਕੀਤੀ ਗਈ। ਪਾਲੀਥਿਨ ਵਿੱਚ ਬੰਦ ਲਖਬੀਰ ਸਿੰਘ ਦਾ ਚਿਹਰਾ ਵੀ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੂੰ ਨਹੀਂ ਵਿਖਾਇਆ ਗਿਆ। ਪਤਨੀ ਜਸਪ੍ਰੀਤ ਕੌਰ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤੀ ਦਾ ਚਿਹਰਾ ਨਹੀਂ ਵਿਖਾਇਆ ਗਿਆ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਅੱਤਵਾਦੀਆਂ ਨੇ ਗੈਰ ਸਥਾਨਕ ਵਿਕਰੇਤਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਲਖਬੀਰ ਸਿੰਘ ਦੇ ਸਸਕਾਰ ਸਮੇਂ ਤਰਨਤਾਰਨ ਦੇ ਡੀ.ਐੱਸ.ਪੀ. ਸੁੱਚਾ ਸਿੰਘ ਦੀ ਅਗਵਾਈ ਵਿੱਚ ਭਾਰੀ ਪੁਲਸ ਬਲ ਤਾਇਨਾਤ ਰਹੀ। ਸਸਕਾਰ ਵਿੱਚ ਚੀਮਾ ਪਿੰਡ ਦਾ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਹੋਇਆ। ਇਸ ਤੋਂ ਪਹਿਲਾਂ, ਸ਼ਨੀਵਾਰ ਸਵੇਰੇ ਚੀਮਾ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਲਖਬੀਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਹੈ, ਇਸ ਲਈ ਉਹ ਉਸਦਾ ਸਸਕਾਰ ਆਪਣੇ ਪਿੰਡ ਵਿੱਚ ਨਹੀਂ ਹੋਣ ਦੇਣਗੇ। ਹਾਲਾਂਕਿ ਸਤਕਾਰ ਕਮੇਟੀ ਨੇ ਇਹ ਵੀ ਕਿਹਾ ਕਿ ਹਾਲਾਂਕਿ ਲਖਬੀਰ ਦੀ ਮੌਤ ਹੋ ਚੁੱਕੀ ਹੈ ਇਸ ਲਈ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਆਉਣ ਦਿੱਤਾ ਜਾਵੇ ਅਤੇ ਸਸਕਾਰ ਵੀ ਇੱਥੇ ਕਰਨ ਦਿੱਤਾ ਜਾਵੇ। ਇਸ ਤੋਂ ਬਾਅਦ ਚੀਮਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਤਕਾਰ ਕਮੇਟੀ ਦੇ ਫੈਸਲੇ ਨੂੰ ਮੰਨਦੇ ਹੋਏ ਸਸਕਾਰ ਪਿੰਡ ਵਿੱਚ ਕਰਨ 'ਤੇ ਰਜ਼ਾਮੰਦੀ ਦੇ ਦਿੱਤੀ। ਪਿੰਡ ਵਾਸੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਸਸਕਾਰ ਵਿੱਚ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।