ਹੁਣ ਲੱਖਾ ਸਿਧਾਣਾ ਦੀ ਭਾਲ ’ਚ ਪੁਲਸ, ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ

02/14/2021 3:17:20 PM

ਨਵੀਂ ਦਿੱਲੀ— ਦਿੱਲੀ ’ਚ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹਾ ’ਤੇ ਹੋਈ ਹਿੰਸਾ ਦੇ ਸਬੰਧ ’ਚ ਦਿੱਲੀ ਪੁਲਸ ਨੂੰ ਹੁਣ ਗੈਂਗਸਟਰ ਰਹੇ ਲੱਖਾ ਸਿਧਾਣਾ ਦੀ ਭਾਲ ਹੈ। ਪੁਲਸ ਨੇ ਲੱਖਾ ਸਿਧਾਣਾ ’ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ। ਦੱਸ ਦੇਈਏ ਕਿ ਲਾਲ ਕਿਲ੍ਹੇ ’ਤੇ ਹੋਈ ਹਿੰਸਾ ’ਚ ਲੱਖਾ ਸਿਧਾਣਾ ਦਾ ਨਾਂ ਵੀ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਸ ਉਸ ਦੀ ਗਿ੍ਰਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਕ ਝੜਪਾਂ ਹੋਈਆਂ ਸਨ।

PunjabKesari

ਇਸ ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ’ਚ ਪਹੁੰਚ ਗਏ ਸਨ। ਜਿੱਥੇ ਲਾਲ ਕਿਲ੍ਹਾ ਦੀ ਫਸੀਲ ਤੋਂ ‘ਕੇਸਰੀ ਝੰਡਾ’ ਲਹਿਰਾ ਦਿੱਤਾ ਗਿਆ ਸੀ। ਇਹ ਝੰਡਾ ਉਸ ਥਾਂ ਤੋਂ ਲਹਿਰਾਇਆ ਗਿਆ, ਜਿੱਥੇ ਪ੍ਰਧਾਨ ਮੰਤਰੀ 15 ਅਗਸਤ ਨੂੰ ਤਿਰੰਗਾ ਲਹਿਰਾਉਂਦੇ ਹਨ। ਪੁਲਸ ਇਸ ਘਟਨਾ ਦੇ ਸਬੰਧ ’ਚ ਅਦਾਕਾਰ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਦਿੱਲੀ ਪੁਲਸ ਦੇ ਸੂਤਰਾਂ ਨੇ ਕਿਹਾ ਹੈ ਕਿ ਉਹ ਹਰਿਆਣਾ ਅਤੇ ਪੰਜਾਬ ਦਰਮਿਆਨ ਘੁੰਮ ਰਿਹਾ ਹੈ ਅਤੇ ਵਿਰੋਧ ਪ੍ਰਦਰਸ਼ਨ ਸਥਾਨਾਂ ਦਾ ਦੌਰਾ ਵੀ ਕਰਦਾ ਸੀ ਜਦੋਂ ਉਸਦੇ ਸਮਰਥਕ ਅਜੇ ਵੀ ਉਥੇ ਹਨ।

PunjabKesari

ਲੱਖਾ ਸਿਧਾਣਾ ਗੈਂਗਸਟਰ ਸੀ। ਦਿੱਲੀ ਹਿੰਸਾ ਤੋਂ ਬਾਅਦ ਕਈ ਵਾਰ ਉਸ ਦੀ ਲੋਕੇਸ਼ਨ ਸਿੰਘੂ ਬਾਰਡਰ ’ਤੇ ਹਰਿਆਣਾ ਦੇ ਇਲਾਕਿਆਂ ਵਿਚ ਮਿਲੀ। ਲੱਖਾ, ਪੁਲਸ ਨੂੰ ਚਕਮਾ ਦੇ ਰਿਹਾ ਹੈ। ਪੁਲਸ ਉਸ ਭਾਲ ’ਚ ਲੱਗੀ ਹੋਈ ਹੈ। ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹਾ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਵਿਚ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ’ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਸੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਸਿਧਾਣਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੀਪ ਸਿੱਧੂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਹ ਲੱਖਾ ਸਿਧਾਣਾ ਨੂੰ ਜਾਣਦਾ ਸੀ ਪਰ ਕਿਹਾ ਕਿ ਜਦੋਂ ਹਿੰਸਾ ਹੋਈ ਤਾਂ ਉਸ ਨਾਲ ਕੋਈ ਪਹਿਲਾਂ ਦੀ ਯੋਜਨਾਬੰਦੀ ਨਹੀਂ ਕੀਤੀ ਗਈ ਸੀ।

PunjabKesari

ਕੌਣ ਹੈ ਲੱਖਾ ਸਿਧਾਣਾ—
ਲੱਖਾ ਸਿਧਾਣਾ, ਗੈਂਗਸਟਰ ਸੀ। ਉਸ ’ਤੇ ਪੰਜਾਬ ’ਚ ਦੋ ਦਰਜਨ ਤੋਂ ਵਧੇਰੇ ਮਾਮਲੇ ਦਰਜ ਹਨ। ਇਨ੍ਹਾਂ ’ਚ ਕਤਲ, ਲੁੱਟ, ਅਗਵਾ, ਫਿਰੌਤੀ ਵਰਗੇ ਅਪਰਾਧ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਵਿਚ ਉਸ ਨੇ ਕਈ ਸਾਲ ਦੀ ਸਜ਼ਾ ਵੀ ਕੱਟੀ ਹੈ ਪਰ ਜ਼ਿਆਦਾਤਰ ਮਾਮਲਿਆਂ ’ਚ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਚੁੱਕਾ ਹੈ। ਲੱਖਾ ਸਿਧਾਣਾ ਪੰਜਾਬ ਦੇ ਬਠਿੰਡਾ ਦੇ ਪਿੰਡ ਰਾਮਪੁਰਾ ਫੂਲ ਦਾ ਰਹਿਣ ਵਾਲਾ ਹੈ। 


Tanu

Content Editor

Related News