ਲਹਿਰੀ ਬਾਈ ਨੇ ਬਣਾਇਆ 'ਸ਼੍ਰੀ ਅੰਨ' ਦਾ ਬੀਜ ਬੈਂਕ, PM ਮੋਦੀ ਵੀ ਕਰ ਚੁੱਕੇ ਨੇ ਤਾਰੀਫ਼

Tuesday, Feb 14, 2023 - 03:42 PM (IST)

ਲਹਿਰੀ ਬਾਈ ਨੇ ਬਣਾਇਆ 'ਸ਼੍ਰੀ ਅੰਨ' ਦਾ ਬੀਜ ਬੈਂਕ, PM ਮੋਦੀ ਵੀ ਕਰ ਚੁੱਕੇ ਨੇ ਤਾਰੀਫ਼

ਇੰਦੌਰ- ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਦੀ ਰਹਿਣ ਵਾਲੀ ਲਹਿਰੀ ਬਾਈ ਨੂੰ ਮਿਲੋ। ਬੈਗਾ ਕਬੀਲੇ ਨਾਲ ਸਬੰਧਤ ਇਸ 26 ਸਾਲਾ ਮਹਿਲਾ ਕਿਸਾਨ ਨੇ ਪਿਛਲੇ ਇਕ ਦਹਾਕੇ 'ਚ ਪਿੰਡ-ਪਿੰਡ ਘੁੰਮ ਕੇ ਮੋਟੇ ਅਨਾਜ ਦੀਆਂ ਲਗਭਗ 60 ਸਥਾਨਕ ਕਿਸਮਾਂ ਦੇ ਬੀਜਾਂ ਨੂੰ ਇਕੱਠਾ ਕੀਤਾ ਹੈ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ, ਤਾਂ ਜੋ ਇਸ ਦਾ ਸੁਆਦ ਅਤੇ ਪੌਸ਼ਟਿਕਤਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੀ ਰਹੇ। 

ਇਹ ਵੀ ਪੜ੍ਹੋ- ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 5 ਧੀਆਂ ਦੇ ਪਿਓ ਦਾ ਗੋਲੀ ਮਾਰ ਕੇ ਕਤਲ

ਮੋਟੇ ਅਨਾਜ ਦੇ ਬੀਜਾਂ ਨੂੰ ਘਰ 'ਚ ਕਰਦੀ ਹੈ ਸਟੋਰ

ਖ਼ਾਸ ਗੱਲ ਇਹ ਹੈ ਕਿ ਇੰਦੌਰ 'ਚ ਜੀ-20 ਐਗਰੀਕਲਚਰ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਮੱਦੇਨਜ਼ਰ ਲਗਾਈ ਗਈ ਪ੍ਰਦਰਸ਼ਨੀ 'ਚ ਮੋਟੇ ਅਨਾਜ ਦੀ ਬ੍ਰਾਂਡ ਅੰਬੈਸਡਰ ਵਜੋਂ ਲਹਿਰੀ ਬਾਈ ਹਿੱਸਾ ਲੈ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਂ ਜਿੱਥੇ ਵੀ ਜਾਂਦੀ ਹਾਂ, ਮੈਂ ਮੋਟੇ ਅਨਾਜਾਂ ਦੇ ਬੀਜ ਲੱਭਦੀ ਹਾਂ ਅਤੇ ਆਪਣੇ ਘਰ 'ਚ ਸਟੋਰ ਕਰਦੀ ਹਾਂ। ਇਸ ਤਰ੍ਹਾਂ ਮੈਂ 10 ਸਾਲਾਂ ਤੱਕ ਪਿੰਡ-ਪਿੰਡ ਘੁੰਮ ਕੇ ਆਪਣਾ ਬੀਜ ਬੈਂਕ ਬਣਾਇਆ ਹੈ। ਇਸ 'ਚ ਮੋਟੇ ਅਨਾਜ ਦੀਆਂ ਲਗਭਗ 60 ਕਿਸਮਾਂ ਦੇ ਬੀਜ ਹਨ।

PunjabKesari

ਬੀਜਾਂ ਲਈ ਬਣਾਇਆ 'ਬੀਜ ਬੈਂਕ'

ਅਲੋਪ ਹੋ ਰਹੇ ਇਨ੍ਹਾਂ ਬੀਜਾਂ ਦੇ ਇਸ ਖਜ਼ਾਨੇ ਨੂੰ ਵਧਾਉਣ ਲਈ ਲਹਿਰੀ ਬਾਈ ਮੋਟੇ ਅਨਾਜ ਦੀ ਖੇਤੀ ਵੀ ਕਰਦੀ ਹੈ ਅਤੇ ਇਸ ਦੀ ਸ਼ੈਲੀ ਵੀ ਕੁਝ ਵੱਖਰੀ ਹੈ। ਲਹਿਰੀ ਨੇ ਕਿਹਾ ਕਿ ਮੈਂ ਮੋਟੇ ਅਨਾਜ ਦੀਆਂ 16 ਕਿਸਮਾਂ ਦੇ ਬੀਜ ਇਕ ਵਾਰ 'ਚ ਪੂਰੇ ਖੇਤ 'ਚ ਖਿਲਾਰਦੀ ਹਾਂ। ਇਸ ਤੋਂ ਜੋ ਫ਼ਸਲ ਹੁੰਦੀ ਹੈ, ਉਸ ਨੂੰ ਮੈਂ ਆਪਣੇ ਬੀਜ ਬੈਂਕ 'ਚ ਜਮ੍ਹਾਂ ਕਰਦੀ ਹਾਂ। ਲਹਿਰੀ ਬਾਈ ਨੇ ਦੱਸਿਆ ਕਿ ਉਹ ਇਸ ਬੈਂਕ ਦਾ ਬੀਜ ਆਪਣੇ ਘਰ ਦੇ ਆਲੇ-ਦੁਆਲੇ ਦੇ 25 ਪਿੰਡਾਂ ਦੇ ਕਿਸਾਨਾਂ ਨੂੰ ਵੰਡਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦਾ ਸੁਆਦ ਲੈ ਸਕਣ। ਬੀਜ ਵੰਡ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।

ਇਹ ਵੀ ਪੜ੍ਹੋ- ਪੁਲਵਾਮਾ ਹਮਲਾ: 'ਸ਼ਹਾਦਤ ਦੀ ਬਰਸੀ', ਭਾਰਤ ਨੇ ਇੰਝ ਲਿਆ ਸੀ ਪਾਕਿਸਤਾਨ ਤੋਂ ਬਦਲਾ

PunjabKesari

ਬੀਜ ਬੈਂਕ ਦੇਖ ਕੇ ਹੁੰਦੀ ਹੈ ਖੁਸ਼ੀ ਮਹਿਸੂਸ

ਲਹਿਰੀ ਮੁਤਾਬਕ ਉਹ ਮੋਟੇ ਅਨਾਜਾਂ ਨੂੰ ਤਾਕਤ ਵਾਲੇ ਦਾਣੇ ਦੱਸਦੀ ਹੈ। ਉਹ ਕਹਿੰਦੀ ਹੈ ਕਿ ਉਸ ਦੇ ਪੂਰਵਜ ਮੋਟਾ ਅਨਾਜ ਖਾ ਕੇ ਹੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜਿਉਂਦੇ ਸਨ। ਉਨ੍ਹਾਂ ਦੱਸਿਆ ਕਿ ਉਸ ਦਾ ਅਜੇ ਵਿਆਹ ਨਹੀਂ ਹੋਇਆ ਹੈ ਅਤੇ ਉਹ ਆਪਣੇ ਬੁੱਢੇ ਮਾਪਿਆਂ ਦੀ ਦੇਖਭਾਲ ਕਰਦੀ ਹੈ। ਮੈਨੂੰ ਆਪਣਾ ਬੀਜ ਬੈਂਕ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਬੀਜ ਦੇਖ ਕੇ ਮੇਰਾ ਢਿੱਡ ਭਰ ਜਾਂਦਾ ਹੈ।

ਇਹ ਵੀ ਪੜ੍ਹੋ- PM ਮੋਦੀ ਤੇ ਰਾਹੁਲ ਵਲੋਂ ਪੁਲਵਾਮਾ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ, ਕਿਹਾ- ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗੇ

PunjabKesari

PM ਮੋਦੀ ਵੀ ਕਰ ਚੁੱਕੇ ਹਨ ਤਾਰੀਫ਼

ਜ਼ਿਕਰਯੋਗ ਹੈ ਕਿ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ 'ਚ ਮੋਟੇ ਅਨਾਜ ਦੀਆਂ ਸਥਾਨਕ ਕਿਸਮਾਂ ਨੂੰ ਬਚਾਉਣ ਲਈ ਲਹਿਰੀ ਬਾਈ ਦੇ ਜਨੂੰਨ ਦੀ ਸ਼ਲਾਘਾ ਕੀਤੀ ਹੈ। 9 ਫਰਵਰੀ ਨੂੰ ਇਸ ਕਬਾਇਲੀ ਔਰਤ 'ਤੇ ਇਕ ਖਬਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਾਨੂੰ ਲਹਿਰੀ ਬਾਈ 'ਤੇ ਮਾਣ ਹੈ, ਜਿਸ ਨੇ ਸ਼੍ਰੀ ਅੰਨ (ਮੋਟੇ ਅਨਾਜ) ਲਈ ਕਮਾਲ ਦਾ ਉਤਸ਼ਾਹ ਦਿਖਾਇਆ ਹੈ। ਉਸ ਦੇ ਯਤਨ ਹੋਰਾਂ ਨੂੰ ਵੀ ਪ੍ਰੇਰਿਤ ਕਰਨਗੇ।


author

Tanu

Content Editor

Related News