ਹਿਮਾਚਲ ਪ੍ਰਦੇਸ਼: ਪਹਾੜੀ ਟੁੱਟਣ ਕਾਰਨ ਘਰ ''ਤੇ ਡਿੱਗੀਆਂ ਚਟਾਨਾਂ

Friday, Mar 22, 2019 - 11:15 AM (IST)

ਹਿਮਾਚਲ ਪ੍ਰਦੇਸ਼: ਪਹਾੜੀ ਟੁੱਟਣ ਕਾਰਨ ਘਰ ''ਤੇ ਡਿੱਗੀਆਂ ਚਟਾਨਾਂ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਲਾਗਘਾਟੀ ਦੇ ਨੇੜੇ ਬੜਾਈ ਪਿੰਡ 'ਚ ਪਹਾੜੀ ਟੁੱਟਣ ਕਾਰਨ ਵੱਡੀਆਂ ਵੱਡੀਆਂ ਚੱਟਾਨਾਂ ਇੱਕ ਘਰ ਦੇ ਉੱਪਰ ਡਿੱਗ ਪਈਆਂ, ਜਿਸ ਕਾਰਨ ਘਰ ਦੇ ਅੰਦਰ ਪਤੀ-ਪਤਨੀ ਦੋਵੇਂ ਮਲਬੇ 'ਚ ਫਸ ਗਏ। ਮੌਕੇ 'ਤੇ ਸੁਰੱਖਿਆ ਕਰਮਚਾਰੀਆਂ ਨੇ ਰੈਸਕਿਊ ਕਰ ਢਾਈ ਘੰਟਿਆਂ ਬਾਅਦ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਤਰੁੰਤ ਹਸਪਤਾਲ ਲਿਜਾਇਆ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕ ਪਹਾੜੀਆਂ ਟੁੱਟ ਕੇ ਡਿੱਗ ਰਹੀਆਂ ਹਨ, ਜਿਸ ਕਾਰਨ ਆਵਾਜ਼ਾਈ ਵੀ ਬੰਦ ਹੋ ਗਈ ਹੈ।

PunjabKesari


author

Iqbalkaur

Content Editor

Related News