ਲੱਦਾਖ ''ਚ 17 ਹਜ਼ਾਰ ਫੁੱਟ ''ਤੇ ਲਹਿਰਾਇਆ ਤਿਰੰਗਾ, ਜਵਾਨ ਬੋਲੇ- ਵੰਦੇ ਮਾਤਰਮ

Sunday, Jan 26, 2020 - 09:30 AM (IST)

ਲੱਦਾਖ ''ਚ 17 ਹਜ਼ਾਰ ਫੁੱਟ ''ਤੇ ਲਹਿਰਾਇਆ ਤਿਰੰਗਾ, ਜਵਾਨ ਬੋਲੇ- ਵੰਦੇ ਮਾਤਰਮ

ਲੱਦਾਖ— ਪੂਰੇ ਦੇਸ਼ 'ਚ ਅੱਜ ਯਾਨੀ ਐਤਵਾਰ ਨੂੰ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਰਮਿਆਨ ਭਾਰਤੀ ਫੌਜ ਦੇ ਜਵਾਨਾਂ ਨੇ 17 ਹਜ਼ਾਰ ਫੁੱਟ ਦੀ ਉੱਚਾਈ 'ਤੇ ਲੱਦਾਖ 'ਚ ਤਿਰੰਗਾ ਲਹਿਰਾਇਆ ਹੈ। ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਜਵਾਨਾਂ ਨੇ ਮਾਈਨਸ 20 ਡਿਗਰੀ ਸੈਲਸੀਅਸ ਤੋਂ ਵੀ ਘੱਟ ਤਾਪਮਾਨ ਦਰਮਿਆਨ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਦਰਮਿਆਨ ਲੱਦਾਖ 'ਚ ਤਿਰੰਗਾ ਲਹਿਰਾਇਆ।

ਇਹ ਪਹਿਲੀ ਵਾਰ ਹੈ, ਜਦੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਲੱਦਾਖ 'ਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇਕ ਰੈਲੀ ਦੌਰਾਨ ਕਿਹਾ ਸੀ ਕਿ ਧਾਰਾ-370 ਹਟਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ 'ਚ ਖੁੱਲ੍ਹੇ ਮਨ ਅਤੇ ਜੋਸ਼ ਨਾਲ ਗਣਤੰਤਰ ਦਿਵਸ ਮਨਾਇਆ ਜਾਵੇਗਾ। ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ 71ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ।

PunjabKesari


author

DIsha

Content Editor

Related News