2047 ’ਚ ਵਿਕਸਤ ਭਾਰਤ ਵਿਚ ਮੋਹਰੀ ਹੋਵੇਗਾ ਲੱਦਾਖ : ਦ੍ਰੌਪਦੀ ਮੁਰਮੂ

Wednesday, Nov 01, 2023 - 12:58 PM (IST)

2047 ’ਚ ਵਿਕਸਤ ਭਾਰਤ ਵਿਚ ਮੋਹਰੀ ਹੋਵੇਗਾ ਲੱਦਾਖ : ਦ੍ਰੌਪਦੀ ਮੁਰਮੂ

ਲੇਹ/ਜੰਮੂ, (ਉਦੈ)- ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਸਥਾਪਨਾ ਦਿਵਸ ’ਤੇ ਲੇਹ ’ਚ ਨਾਗਰਿਕਾਂ ਨੂੰ ਸੰਬੋਧਤ ਕਰਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਿਕ ਲੱਦਾਖ ਭਾਰਤ ਦਾ ਮੱਥਾ ਹੈ ਅਤੇ ਲੱਦਾਖ ਦੀ ਆਨ-ਬਾਨ ਵਧਾਉਣ ਵਿਚ ਦੇਸ਼ਵਾਸੀ ਵਚਨਬੱਧ ਹਨ। ਉਨ੍ਹਾਂ ਨੇ ਲੱਦਾਖ ਵਾਸੀਆਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਖੇਤਰ ਵਿਚ ਚੱਲ ਰਹੇ ਤੇਜ਼ ਵਿਕਾਸ ਕਾਰਜ਼ਾਂ ਲਈ ਉਪ ਰਾਜਪਾਲ ਪ੍ਰਸ਼ਾਸਨ ਤੇ ਨਾਗਰਿਕਾਂ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਪਣਾ ਭਾਸ਼ਣ ਜੂਲੇ ਲੱਦਾਖ (ਨਮਸਕਾਰ ਲੱਦਾਖ) ਤੋਂ ਕਰਦੇ ਹੋਏ ਕਿਹਾ ਕਿ ਲੱਦਾਖ ਦੇ ਖੁਸ਼ਹਾਲ ਵਿਕਾਸ ਨਾਲ ਭਾਰਤ ਦਾ ਮੱਥਾ ਹਮੇਸ਼ਾ ਉੱਚਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਪੂਰੇ ਦੇਸ਼ ਨੂੰ ਇਕ ਸੂਤਰ ਵਿਚ ਬੰਨ੍ਹਣ ਵਾਲੇ ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਇਸ ਧਰਤੀ ਤੋਂ ਨਮਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਲੱਦਾਖ ਵੀਰ ਸੂਰਵੀਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਦੇਸ਼ ਨੂੰ ਇਕ ਸੂਤਰ ਵਿਚ ਬੰਨ੍ਹੀ ਰੱਖਣ ਵਿਚ ਬਲੀਦਾਨ ਦਿੱਤੇ ਹਨ।

ਉਨ੍ਹਾਂ ਨੇ ਵੀਰ ਨਾਰੀ ਰਿੰਗਜਿਨ ਚੋਰੋਲ ਦਾ ਜ਼ਿਕਰ ਕੀਤਾ ਜੋ ਲੱਦਾਖ ਦੀ ਪਹਿਲੀ ਔਰਤ ਹੈ ਜਿਸ ਨੂੰ ਭਾਰਤੀ ਫੌਜ ਵਿਚ ਕਮਿਸ਼ਨ ਦਿੱਤਾ ਗਿਆ।

ਰਾਸ਼ਟਰਪਤੀ ਨੇ ਲੇਹ ਅਤੇ ਕਾਰਗਿਲ ਦੀ ਆਟੋਨੋਮਸ ਡਿਵੈਲਪਮੈਂਟ ਕੌਂਸਲ ਸਮੇਤ ਪੰਚਾਇਤ ਅਤੇ ਬਾਡੀਜ਼ ਨੁਮਾਇੰਦਿਆਂ ਦੀ ਪ੍ਰਸ਼ੰਸਾ ਕੀਤੀ, ਜੋ ਲੱਦਾਖ ਵਿਚ ਲੋਕਤੰਤਰ ਨੂੰ ਹੇਠਲੇ ਪੱਧਰ ਤੱਕ ਲੈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2019 ਵਿਚ ਯੂ. ਟੀ. ਯੂਨੀਵਰਸਿਟੀ ਵਜੋਂ ਹੋਂਦ ਵਿਚ ਆਉਣ ਤੋਂ ਬਾਅਦ ਇੱਥੇ ਨੌਜਵਾਨਾਂ ਦੀ ਉਚੇਰੀ ਸਿੱਖਿਆ ਲਈ ਸਿੱਧੂ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਤਾਂ ਜੋ ਵਿਦਿਆਰਥੀ ਇੱਥੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ।

ਲੱਦਾਖੀ ਭਾਸ਼ਾ ਦੇ ਸ਼ਬਦ ਰੇਵਾ ਭਾਵ ਆਸ਼ਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਰਥਿਕ ਤੌਰ ’ਤੇ ਮਜਬੂਤ ਬਣਾਉਣ ਦੇ ਉਦੇਸ਼ ਨਾਲ ਯੂਥ 20 ਪ੍ਰੀ-ਸਮਿਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਇਥੇ ਵਿਕਾਸ ਹੋਰ ਹੋਵੇ। ਉਨ੍ਹਾਂ ਨੇ ਟਿਕਾਊ ਸੈਰ-ਸਪਾਟੇ ਲਈ ਵਿਕਾਸ ਦੇ ਨਾਲ-ਨਾਲ ਕੁਦਰਤੀ ਸੁੰਦਰਤਾ ਨੂੰ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਲੱਦਾਖ ਨੂੰ ਕਾਰਬਨ ਮੁਕਤ ਬਣਾਉਣ, ਹਰੀ ਊਰਜਾ ਵਿਚ ਮੋਹਰੀ ਹੋਣ ਅਤੇ ਇਕ ਗ੍ਰੀਨ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਬਣਾਉਣ ਲਈ ਲੱਦਾਖ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਕਿਹਾ ਕਿ ਲੱਦਾਖ 2047 ਵਿਚ ਵਿਕਸਤ ਭਾਰਤ ਵਿਚ ਮੋਹਰੀ ਹੋਵੇਗਾ। ਇਸ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਥਾਨਕ ਲੋਕ ਨਾਚ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਲੱਦਾਖ ਦੇ ਉਪ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀ. ਡੀ. ਮਿਸ਼ਰਾ, ਫੌਜੀ ਮੁਖੀ ਜਨਰਲ ਮਨੋਜ ਪਾਂਡੇ ਅਤੇ ਸੀ. ਈ. ਸੀ. ਲੇਹ ਅਤੇ ਸੀ. ਈ. ਸੀ. ਕਾਰਗਿਲ ਦੇ ਲੇਹ ਹਵਾਈ ਅੱਡੇ ’ਤੇ ਸਵਾਗਤ ਕੀਤਾ। ਆਪਣੇ ਦੌਰ ਦੇ ਪਹਿਲੇ ਦਿਨ ਰਾਸ਼ਟਰਪਤੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ 5ਵੇਂ ਸਥਾਪਨਾ ਦਿਵਸ ’ਤੇ ਲੇਹ ’ਚ ਆਯੋਜਿਤ ਪ੍ਰੋਗਰਾਮ ’ਚ ਹਿੱਸਾ ਲਿਆ।

ਯੂ. ਟੀ. ਦੇ ਸਥਾਪਨਾ ਦਿਵਸ ’ਤੇ ਰਾਸ਼ਟਰਪਤੀ ਨੇ ਸ਼ਾਮ ਨੂੰ ਲੇਹ ’ਚ ਆਯੋਜਿਤ ਨਾਗਰਿਕ ਸਨਮਾਨ ਸਮਾਰੋਹ ’ਚ ਭਾਗ ਲਿਆ। ਉਨ੍ਹਾਂ ਨੇ ਆਦਿਵਾਸੀ ਭਾਈਚਾਰੇ ਅਤੇ ਸਥਾਨਕ ਸੈਲਫ ਹੈਲਥ ਗਰੁੱਪ ਨਾਲ ਵੀ ਚਰਚਾ ਕੀਤੀ। ਲੇਹ ਪਹੁੰਚਣ ’ਤੇ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ।


author

Rakesh

Content Editor

Related News