ਨੀਂਦ ਦੀ ਘਾਟ ਨਾਬਾਲਗਾਂ ਨੂੰ ਬਣਾ ਰਹੀ ਹੈ ਚਿੜਚਿੜਾ ਤੇ ਗੁੱਸੇਖੋਰ

Friday, Jul 09, 2021 - 12:39 AM (IST)

ਨੀਂਦ ਦੀ ਘਾਟ ਨਾਬਾਲਗਾਂ ਨੂੰ ਬਣਾ ਰਹੀ ਹੈ ਚਿੜਚਿੜਾ ਤੇ ਗੁੱਸੇਖੋਰ

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਮਾਨਸਿਕ ਪੱਧਰ ’ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗੀਆਂ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਚਿੰਤਾ, ਅਸੁਰੱਖਿਆ ਅਤੇ ਡਰ ਵਰਗੀਆਂ ਭਾਵਨਾਵਾਂ ਕਾਰਨ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਵੀ ਹੋ ਰਹੀ ਹੈ। ਅਜਿਹੇ ਲੋਕ ਰਾਤ ਵਿਚ ਠੀਕ ਤਰ੍ਹਾਂ ਸੌਂ ਨਹੀਂ ਸਕਦੇ। ਨਤੀਜਾ ਅਗਲੇ ਦਿਨ ਉਨ੍ਹਾਂ ਨੂੰ ਪੂਰੇ ਦਿਨ ਉਦਾਸੀ, ਸੁਸਤੀ, ਚਿੜਚਿੜਾਪਣ ਅਤੇ ਹੋਰ ਪ੍ਰੇਸ਼ਾਨੀਆਂ ਮਹਿਸੂਸ ਹੁੰਦੀ ਹਨ। ਅਧੂਰੀ ਨੀਂਦ ਸਰੀਰ ’ਤੇ ਕਈ ਤਰ੍ਹਾਂ ਦੇ ਉਲਟ ਅਸਰ ਪਾਉਂਦੀ ਹੈ। ਇਕ ਹਾਲੀਆ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਅਧੂਰੀ ਨੀਂਦ ਨਾਬਾਲਗਾਂ ਨੂੰ ਗੁੱਸੇਖੋਰ ਬਣਾ ਰਹੀ ਹੈ।

ਇਹ ਵੀ ਪੜ੍ਹੋ- ਮਾਂ ਦੀ ਹੱਤਿਆ ਕਰ ਕੇ ਦਿਲ ਪਕਾ ਕੇ ਖਾਧਾ, ਦੋਸ਼ੀ ਨੂੰ ਮੌਤ ਦੀ ਸਜ਼ਾ

ਆਸਟ੍ਰੇਲੀਆ ਦੀ ਫਿਲੰਡਰਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਹੈ। ਖੋਜਕਾਰਾਂ ਨੇ ਆਪਣੇ ਨਤੀਜੇ ਵਿਚ ਦੱਸਿਆ ਕਿ ਬੇਤਰਤੀਬੇ ਜੀਵਨਸ਼ੈਲੀ, ਮਹਾਮਾਰੀ ਦਾ ਤਣਾਅ ਅਤੇ ਦੇਰ ਰਾਤ ਤੱਕ ਕੰਪਿਊਟਰ ਤੇ ਲੈਪਟਾਪ ’ਤੇ ਕੰਮ ਕਰਨ ਕਾਰਨ ਨਾਬਾਲਗਾਂ ਵਿਚ ਲੋੜ ਮੁਤਾਬਕ ਨੀਂਦ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸਦੇ ਨਾਲ ਹੀ ਨਾਬਾਲਗਾਂ ਵਿਚ ਜ਼ਿਆਦਾ ਗੁੱਸਾ ਅਤੇ ਡਿਪ੍ਰੈਸ਼ਨ ਦੀਆਂ ਭਾਵਨਾਵਾਂ ਵੀ ਵਿਕਸਿਤ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ- ਨਵੇਂ IT ਮੰਤਰੀ ਵੈਸ਼ਣਵ ਦੀ ਸਭ ਤੋਂ ਪਹਿਲਾਂ ਟਵਿੱਟਰ ਨੂੰ ਚਿਤਾਵਨੀ– ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ, ਲਾਗੂ ਕਰੋ

15 ਤੋਂ 17 ਸਾਲ ਦੇ ਨਾਬਾਲਗਾਂ ’ਤੇ ਅਧਿਐਨ
ਅਧਿਐਨ ਵਿਚ 15 ਤੋਂ 17 ਸਾਲ ਦੇ 34 ਸਿਹਤਮੰਦ ਨਾਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ। ਨੀਂਦ ਦੇ ਪੈਟਰਨ ਦੀ ਨਿਗਰਾਨੀ ਕਰਨ ਲਈ ਸਾਰੇ ਨਾਬਾਲਗਾਂ ਨੂੰ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਸਲੀਪ ਸੈਂਟਰ ਵਿਚ 10 ਦਿਨ ਅਤੇ 8 ਰਾਤਾਂ ਬਿਤਾਉਣ ਨੂੰ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ 5 ਰਾਤਾਂ ਲਈ ਤਿੰਨ ਪੀਰੀਅਡ ਦੀ ਨੀਂਦ ਨੂੰ ਚੁਣਨ ਲਈ ਕਿਹਾ ਗਿਆ। ਇਨ੍ਹਾਂ ਵਿਚ 5 ਘੰਟੇ, ਸਾਢੇ ਸੱਤ ਘੰਟੇ ਜਾਂ ਪ੍ਰਤੀ ਰਾਤ ਬਿਸਤਰ ’ਤੇ ਦਸ ਘੰਟੇ ਦੀ ਨੀਂਦ ਸ਼ਾਮਲ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News