ਰਾਜਨੀਤੀ ਤੋਂ ਸੰਨਿਆਸ ਲੈਣ ਦੀ ਤਿਆਰੀ ''ਚ ਕੁਮਾਰਸਵਾਮੀ, ਕਿਹਾ ਗਲਤੀ ਨਾਲ ਬਣ ਗਿਆ CM
Saturday, Aug 03, 2019 - 06:57 PM (IST)

ਬੈਂਗਲੁਰੂ— ਕਰਨਾਟਕ ਦੇ ਸਾਬਕਾ ਮੁੱਖਮੰਤਰੀ ਅਤੇ ਜਨਤਾ ਦਲ ਸਕਿਊਲਰ ਦੇ ਨੇਤਾ ਐੱਚ.ਡੀ. ਕੁਮਾਰਸਵਾਮੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਰਾਜਨੀਤੀ ਤੋਂ ਦੂਰ ਜਾਣ ਦੇ ਬਾਰੇ 'ਚ ਸੋਚ ਰਿਹਾ ਹਾਂ, ਮੈਂ ਰਾਜਨੀਤੀ 'ਚ ਦੁਰਘਟਨਾਵਸ਼ ਆਇਆ ਸੀ, ਮੁੱਖਮੰਤਰੀ ਵੀ ਦੁਰਘਟਨਾਵਸ਼ ਬਣਿਆ, ਭਗਵਾਨ ਨੇ ਮੈਨੂੰ ਦੋ ਵਾਰ ਮੁੱਖਮੰਤਰੀ ਬਣਨ ਦਾ ਮੌਕਾ ਦਿੱਤਾ, ਮੈਂ ਉੱਥੇ ਕਿਸੇ ਨੂੰ ਖੁਸ਼ ਰੱਖਣ ਲਈ ਨਹੀਂ ਸੀ, 14 ਮਹੀਨੇ ਦੇ ਕਾਰਜਕਾਲ 'ਚ ਮੈਂ ਰਾਜ ਦੇ ਵਿਕਾਸ ਦੇ ਲਈ ਵਧੀਆ ਕੰਮ ਕੀਤਾ, ਮੈਂ ਆਪਣੇ ਕਾਰਜਕਾਲ 'ਚ ਸੰਤੁਸ਼ਟ ਹਾਂ।
ਜ਼ਿਕਰਯੋਗ ਹੈ ਕਿ ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ 'ਚ ਵਿਸ਼ਵਾਸਮਤ ਹਾਰ ਜਾਣ ਤੋਂ ਬਾਅਦ ਪਿਛਲੇ ਮਹੀਨੇ ਹੀ ਕਰਨਾਟਕ ਦੇ ਮੁੱਖਮੰਤਰੀ ਅਹੁਦੇ ਤੋਂ ਤਿਆਗ ਪੱਤਰ ਦਿੱਤਾ ਸੀ। ਉਸ ਦੀ ਪਾਰਟੀ ਅਤੇ ਸਹਿਯੋਗੀ ਦਲ ਕਾਂਗਰਸ ਦੇ ਕਈ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਸੀ ਜਿਸ ਕਾਰਨ ਕੁਮਾਰਸਵਾਮੀ ਦੇ ਕੋਲ ਬਹੁਮਤ ਲਾਇਕ ਵਿਧਾਇਕ ਨਹੀਂ ਬਚੇ ਸਨ।