ਕੁਮਾਰੀ ਸ਼ੈਲਜਾ ਬੋਲੀ- ਪਿਕਚਰ ਅਜੇ ਬਾਕੀ ਹੈ

Thursday, Jun 06, 2024 - 04:24 PM (IST)

ਕੁਮਾਰੀ ਸ਼ੈਲਜਾ ਬੋਲੀ- ਪਿਕਚਰ ਅਜੇ ਬਾਕੀ ਹੈ

ਚੰਡੀਗੜ੍ਹ- ਕਾਂਗਰਸ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਵੀਰਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 'ਟ੍ਰੇਲਰ' ਵਿਖਾਉਣ  ਵਾਲੀ ਜਨਤਾ ਵਿਧਾਨ ਸਭਾ ਚੋਣਾਂ ਵਿਚ ਪੂਰੀ ਪਿਕਚਰ ਵਿਖਾਏਗੀ। ਸਿਰਸਾ ਤੋਂ ਚੁਣੀ ਗਈ ਸੰਸਦ ਮੈਂਬਰ ਸ਼ੈਲਜਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਸਾਫ਼ ਹੋ ਗਿਆ ਹੈ ਕਿ ਸੂਬੇ ਵਿਚ ਅਗਲੀ ਸਰਕਾਰ ਕਾਂਗਰਸ ਹੀ ਬਣਾਏਗੀ। 

ਇਹ ਵੀ ਪੜ੍ਹੋ- ਕੁਮਾਰੀ ਸ਼ੈਲਜਾ ਨੇ ਸਿਰਸਾ ਸੀਟ ਕੀਤੀ ਆਪਣੇ ਨਾਂ, ਅਸ਼ੋਕ ਤੰਵਰ ਨੇ  2,68,497 ਵੋਟਾਂ ਦੇ ਫ਼ਰਕ ਨਾਲ ਹਰਾਇਆ

ਲੋਕ ਸਭਾ ਚੋਣਾਂ ਵਿਚ ਹਰਿਆਣਾ ਦੀਆਂ 10 ਸੀਟਾਂ ਵਿਚੋਂ 5 ਸੀਟਾਂ ਕਾਂਗਰਸ ਜਿੱਤੀ ਹੈ ਅਤੇ 5 ਭਾਜਪਾ ਨੂੰ ਮਿਲੀਆਂ। ਜਦਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਸਾਰੀਆਂ 10 ਸੀਟਾਂ ਜਿੱਤੀਆਂ ਸਨ। ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅਖ਼ੀਰ ਵਿਚ ਹੋਣਗੀਆਂ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੀ ਬਿਸਾਤ ਵਿਛ ਚੁੱਕੀ ਹੈ, ਕਾਂਗਰਸ ਦਾ ਹਰ ਵਰਕਰ ਚੋਣਾਵੀ ਜੰਗ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹਰਿਆਣਾ ਦੀ ਜਨਤਾ ਨੇ ਮੋਦੀ ਮੈਜਿਕ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News