ਕੁਮਾਰਸਵਾਮੀ ਦਾ ਫਿਟਨੈੱਸ ਚੈਲੇਂਜ ''ਤੇ ਜਵਾਬ-ਰਾਜ ਦੀ ਸਿਹਤ ਸੁਧਾਰਨ ''ਚ ਮਦਦ ਕਰਨ ਮੋਦੀ

Wednesday, Jun 13, 2018 - 11:38 AM (IST)

ਕੁਮਾਰਸਵਾਮੀ ਦਾ ਫਿਟਨੈੱਸ ਚੈਲੇਂਜ ''ਤੇ ਜਵਾਬ-ਰਾਜ ਦੀ ਸਿਹਤ ਸੁਧਾਰਨ ''ਚ ਮਦਦ ਕਰਨ ਮੋਦੀ

ਨਵੀਂ ਦਿੱਲੀ— ਫਿਟਨੈੱਸ ਚੈਲੇਂਜ ਤਹਿਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣਾ ਵੀਡੀਓ ਜਾਰੀ ਕੀਤਾ। ਪੀ.ਐਮ ਮੋਦੀ ਦੇ ਵੀਡੀਓ ਜਾਰੀ ਕਰਨ ਦੇ ਨਾਲ ਹੀ ਕਰਨਾਟਕ ਦੇ ਮੁੱਖਮੰਤਰੀ ਐਚ.ਡੀ ਕੁਮਾਰ ਸਵਾਮੀ ਨੂੰ ਨਾਮਜ਼ਦ ਕੀਤਾ। ਇਸ 'ਤੇ ਕੁਮਾਰਸਵਾਮੀ ਨੇ ਪੀ.ਐਮ ਦਾ ਧੰਨਵਾਦ ਕੀਤਾ ਹੈ। ਕੁਮਾਰ ਸਵਾਮੀ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਮੇਰੀ ਸਿਹਤ ਬਾਰੇ ਚਿੰਤਾ ਵਿਅਕਤ ਕੀਤੀ। ਮੈਂ ਜਾਣਦਾ ਹਾਂ ਕਿ ਫਿਜ਼ਿਕਲ ਫਿਟਨੈੱਸ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਯੋਗ ਅਤੇ ਟ੍ਰੈਡਮਿਲ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਦੇ ਅੱਗੇ ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣੇ ਰਾਜ ਦੀ ਫਿਟਨੈੱਸ ਅਤੇ ਵਿਕਾਸ ਲਈ ਬਹੁਤ ਚਿੰਤਿਤ ਹਾਂ ਅਤੇ ਤੁਹਾਡੇ ਸਪੋਰਟ ਦੀ ਉਮੀਦ ਰੱਖਦਾ ਹਾਂ। 


ਖੇਡ ਮੰਤਰੀ ਰਾਜਵਰਧਨ ਰਾਠੌੜ ਵੱਲੋਂ ਸ਼ੁਰੂ ਕੀਤੇ ਗਏ ਫਿਟਨੈੱਸ ਚੈਲੇਂਜ ਨੂੰ ਪ੍ਰਧਾਨਮੰਤਰੀ ਨੇ ਸਵੀਕਾਰ ਕੀਤਾ। ਬੁੱਧਵਾਰ ਨੂੰ ਪ੍ਰਧਾਨਮੰਤਰੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਵੀਡੀਓ ਜਾਰੀ ਕੀਤਾ। ਜਿਸ 'ਚ ਮੋਦੀ ਕਈ ਤਰ੍ਹਾਂ ਦੇ ਯੋਗ ਅਭਿਆਸ ਕਰ ਰਹੇ ਹਨ। ਵੀਡੀਓ 'ਚ ਪ੍ਰਧਾਨਮੰਤਰੀ ਪਾਰਕ 'ਚ ਕਈ ਤਰ੍ਹਾਂ ਦੇ ਅਭਿਆਸ ਕਰ ਰਹੇ ਹਨ। ਪੀ.ਐਮ ਨੇ ਕਰਨਾਟਕ ਦੇ ਮੁੱਖਮੰਤਰੀ ਐਚ.ਡੀ ਕੁਮਾਰ ਸਵਾਮੀ ਦੇ ਇਲਾਵਾ ਖਿਡਾਰੀ ਮਨਿਕਾ ਬੱਤਰਾ ਨੂੰ ਨਾਮਜ਼ਦ ਕੀਤਾ।


Related News