ਕੁਮਾਰ ਵਿਸ਼ਵਾਸ ਨੂੰ ਭਾਰੀ ਨੁਕਸਾਨ, ਘਰ ਦੇ ਬਾਹਰੋਂ ਚੋਰੀ ਹੋਈ ਕਾਰ
Saturday, Feb 15, 2020 - 12:56 PM (IST)
ਗਾਜ਼ੀਆਬਾਦ— ਪ੍ਰਸਿੱਧ ਹਿੰਦੀ ਕਵੀ ਡਾ. ਕੁਮਾਰ ਵਿਸ਼ਵਾਸ ਦੀ ਗੱਡੀ ਉਨ੍ਹਾਂ ਦੇ ਘਰ ਦੇ ਬਾਹਰੋਂ ਚੋਰੀ ਹੋ ਗਈ ਹੈ। ਗਾਜ਼ੀਆਬਾਦ ਦੇ ਇੰਦਰਾਪੁਰਮ ਸਥਿਤ ਘਰ ਦੇ ਬਾਹਰ ਖੜ੍ਹੀ ਫਾਰਚਿਊਨਰ ਗੱਡੀ ਚੋਰ ਲੈ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ। ਜਾਂਚ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਪੂਰੇ ਵੇਰਵੇ ਦੀ ਉਡੀਕ ਹੈ।
ਬੀਤੀ ਰਾਤ ਕੁਮਾਰ ਵਿਸ਼ਵਾਸ ਦੀ ਕਾਰ ਘਰ ਦੇ ਬਾਹਰ ਹੀ ਖੜ੍ਹੀ ਸੀ। ਸ਼ਨੀਵਾਰ ਸਵੇਰੇ ਪਤਾ ਲੱਗਾ ਕਿ ਕਾਰ ਗਾਇਬ ਹੈ। ਪੁਲਸ ਦਾ ਕਹਿਣਾ ਹੈ ਕਿ ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਮਾਰ ਦੀ ਕਾਲੇ ਰੰਗ ਦੀ ਕਾਰ ਰਾਤ ਕਰੀਬ 1.30 ਵਜੇ ਚੋਰੀ ਹੋ ਗਈ।
