ਮਨਾਲੀ-ਰੋਹਤਾਂਗ ਮਾਰਗ ਦਲਦਲ ''ਚ ਤਬਦੀਲ, ਸਫਰ ਕਰਨਾ ਹੋਇਆ ਮੁਸ਼ਕਿਲ

9/5/2019 2:05:02 PM

ਮਨਾਲੀ—ਮਨਾਲੀ ਤੋਂ ਲੇਹ ਮਾਰਗ 'ਤੇ ਰੋਹਤਾਂਗ ਅਤੇ ਗ੍ਰਾਂਫੂ ਵਿਚਾਲੇ ਸੜਕ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ। ਮੜ੍ਹੀ ਦੇ ਨੇੜੇ ਲਗਾਤਾਰ ਜ਼ਮੀਨ ਖਿਸਕਣ ਦਾ ਕੰਮ ਜਾਰੀ ਹੈ। ਸੜਕ ਦੀ ਹਾਲਤ ਖਸਤਾ ਹੋਣ ਕਾਰਨ ਵਾਹਨਾਂ ਡਰਾਈਵਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਾਲੀ-ਲੇਹ ਮਾਰਗ 'ਤੇ ਦਰਜਨ ਤੋਂ ਜ਼ਿਆਦਾ ਸਥਾਨਾਂ 'ਤੇ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਰੋਹਤਾਂਗ ਤੋਂ ਗ੍ਰਾਂਫੂ ਤੱਕ ਸੜਕ ਦੀ ਹਾਲਤ ਜ਼ਿਆਦਾ ਮਾੜੀ ਹੈ।

ਬੀ. ਆਰ. ਓ. ਨੇ ਇਕ ਦਹਾਕਾ ਪਹਿਲਾਂ ਮਨਾਲੀ-ਲੇਹ ਦੇ ਸਰਚੂ ਤੱਕ 224 ਕਿਲੋਮੀਟਰ ਲੰਬੀ ਇਸ ਸੜਕ ਦੀ ਚੌੜਾਈ ਦਾ ਕੰਮ ਸ਼ੁਰੂ ਕੀਤਾ ਸੀ। 10 ਸਾਲ ਬੀਤ ਜਾਣ ਤੋਂ ਬਾਅਦ ਵੀ ਰਣਨੀਤਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਇਸ ਮਨਾਲੀ-ਲੇਹ ਮਾਰਗ ਦੀ ਹਾਲਤ ਨਹੀ ਸੁਧਰ ਸਕੀ ਹੈ। ਲੇਹ ਤੋਂ ਸਰਚੂ ਤੱਕ ਬੀ. ਆਰ. ਓ ਦੀ ਫ੍ਰੀਜ਼ਿੰਗ ਪੁਆਇੰਟ ਪ੍ਰੋਜੈਕਟ ਸੜਕ ਦਾ ਕੰਮ ਦੇਖ ਰਹੀ ਹੈ ਜਦਕਿ ਸਰਚੂ ਤੋਂ ਮਨਾਲੀ ਤੱਕ ਦੀਪਕ ਪ੍ਰੋਜੈਕਟ ਨੂੰ ਜ਼ਿੰਮਾ ਦਿੱਤਾ ਗਿਆ ਹੈ। 

ਬੀ. ਆਰ. ਓ. ਕਮਾਂਡਰ ਕਰਨਲ ਓਮਾ ਸ਼ੰਕਰ ਨੇ ਦੱਸਿਆ ਹੈ ਕਿ ਬਰਸਾਤ ਜ਼ਿਆਦਾ ਹੋਣ ਕਾਰਨ ਸੜਕ ਦੀ ਹਾਲਤ ਖਸਤਾ ਹੋਈ ਹੈ। ਬੀ. ਆਰ. ਓ ਨੇ ਸਾਰੀਆਂ ਥਾਵਾਂ ਸੜਕ ਮੁਰੰਮਤ ਦਾ ਕੰਮ ਸ਼ੁਰੂ ਕਰ ਰੱਖਿਆ ਹੈ।


Iqbalkaur

Edited By Iqbalkaur