ਕੁੱਲੂ ''ਚੋਂ ਚਰਸ ਸਮੇਤ ਪੰਜਾਬ ਦੇ 2 ਨੌਜਵਾਨ ਗ੍ਰਿਫਤਾਰ

Wednesday, Nov 06, 2019 - 01:18 PM (IST)

ਕੁੱਲੂ ''ਚੋਂ ਚਰਸ ਸਮੇਤ ਪੰਜਾਬ ਦੇ 2 ਨੌਜਵਾਨ ਗ੍ਰਿਫਤਾਰ

ਕੁੱਲੂ—ਹਿਮਾਚਲ 'ਚ ਕੁੱਲੂ ਜ਼ਿਲੇ ਦੇ ਪੁਲਸ ਥਾਣਾ ਬੰਜਾਰ ਨੇ ਪੰਜਾਬ ਨੰਬਰ ਦੀ ਗੱਡੀ 'ਚੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਪੁਲਸ ਵੱਲੋਂ ਬਠਾਹੜ ਰੋਡ 'ਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਉਸ ਸਮੇਂ ਪੰਜਾਬ ਨੰਬਰ ਦੀ ਇੱਕ ਗੱਡੀ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ 'ਚੋਂ 5 ਕਿਲੋ 150 ਗ੍ਰਾਮ ਚਰਸ ਬਰਾਮਦ ਕੀਤੀ ਗਈ। ਪੁਲਸ ਨੇ ਗੱਡੀ 'ਚ ਮੌਜੂਦ ਗੁਰਸ਼ਰਨ ਅਤੇ ਜਸਵੀਰ ਨਾਂ ਦੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਇਨ੍ਹਾਂ ਦਿਨਾਂ ਦੌਰਾਨ ਚਰਸ ਤਸਕਰੀ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਿਮਾਚਲ 'ਚ ਇਨ੍ਹਾਂ ਦਿਨਾਂ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਚਰਸ ਤਿਆਰ ਕੀਤੀ ਜਾਂਦੀ ਅਤੇ ਗੁਆਂਢੀ ਸੂਬਿਆਂ ਦੇ ਜ਼ਿਲਿਆਂ 'ਚ ਸਪਲਾਈ ਕੀਤੀ ਜਾਂਦੀ ਹੈ। ਪੁਲਸ ਵੱਲੋਂ ਵਿਸ਼ੇਸ਼ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਪਰ ਫਿਰ ਵੀ ਤਸਕਰਾਂ ਦੇ ਹੌਸਲੇ ਬੁਲੰਦ ਹਨ।


author

Iqbalkaur

Content Editor

Related News