ਆਦਮਪੁਰ ’ਚ ਸ਼ੁਰੂ ਹੋਈ ਵੋਟਿੰਗ, ਕੁਲਦੀਪ ਬਿਸ਼ਨੋਈ ਨੇ ਪਰਿਵਾਰ ਸਮੇਤ ਪਾਈ ਵੋਟ

Thursday, Nov 03, 2022 - 08:24 AM (IST)

ਹਿਸਾਰ- ਹਰਿਆਣਾ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਕੁਲਦੀਪ ਬਿਸ਼ਨੋਈ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ। ਜਿਨ੍ਹਾਂ ’ਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ, ਭਵਿਆ ਦੀ ਦਾਦੀ ਜਸਮਾ ਦੇਵੀ, ਕੁਲਦੀਪ ਬਿਸ਼ਨੋਈ ਦੀ ਪਤਨੀ ਰੇਣੁਕਾ ਬਿਸ਼ਨੋਈ ਸ਼ਾਮਲ ਹਨ। ਸਾਰਿਆਂ ਨੇ ਅਨਾਜ ਮੰਡੀ ਦੀ ਮਾਰਕੀਟ ਕਮੇਟੀ ਦੇ ਦਫ਼ਤਰ ’ਚ ਬਣੇ ਬੂਥ 54 ’ਤੇ ਵੋਟ ਪਾਈ। ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। 6 ਨਵੰਬਰ ਨੂੰ ਵੋਟਾਂ ਦੀ ਗਿਣਤੀ ਮਗਰੋਂ ਨਤੀਜੇ ਐਲਾਨੇ ਜਾਣਗੇ।

ਇਹ ਵੀ ਪੜ੍ਹੋ- 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਅੱਜ, 'ਆਦਮਪੁਰ' ਸੀਟ 'ਤੇ ਹੋਵੇਗੀ ਸਖ਼ਤ ਟੱਕਰ

ਦੱਸ ਦੇਈਏ ਕਿ ਭਾਜਪਾ ਦੇ ਭਵਿਆ ਬਿਸ਼ਨੋਈ ਦੇ ਸਾਹਮਣੇ ਕਾਂਗਰਸ ਦੇ ਜੈਪ੍ਰਕਾਸ਼ ਮੈਦਾਨ ਵਿਚ ਹਨ। ਇਸ ਨਾਲ ਕਰੀਬ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਤਿੰਦਰ ਸਿੰਘ ਅਤੇ ਕਾਂਗਰਸ ਤੋਂ ਬਾਗੀ ਹੋਏ ਕੁਰਦਰਾਮ ਨੰਬਰਦਾਰ ਇਨੈਲੋ ਦੀ ਟਿਕਟ ’ਤੇ ਆਦਮਪੁਰ ਦੀ ਲੜਾਈ ਵਿਚ ਕਿਸਮਤ ਅਜ਼ਮਾਉਣ ਲਈ ਮੈਦਾਨ ’ਚ ਉਤਰੇ ਹਨ। ਅੱਜ ਵਿਧਾਨ ਸਭਾ ਦੇ 1,71,473 ਵੋਟਰ ਆਦਮਪੁਰ ਤੋਂ ਵਿਧਾਇਕ ਦੀ ਚੋਣ ਲਈ ਆਪਣੀ ਵੋਟ ਪਾਉਣਗੇ। ਇਨ੍ਹਾਂ ਵਿਚ 91,805 ਪੁਰਸ਼ ਅਤੇ 79,668 ਔਰਤਾਂ ਸ਼ਾਮਲ ਹਨ। ਦੱਸ ਦੇਈਏ ਕਿ ਵੋਟਿੰਗ ਲਈ ਕੁੱਲ 180 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 36 ਬੂਥਾਂ ਨੂੰ ਸੰਵੇਦਨਸ਼ੀਲ ਅਤੇ 30 ਨੂੰ ਅਤਿ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਨ੍ਹਾਂ ਸਾਰੀਆਂ ਥਾਵਾਂ 'ਤੇ ਵੱਡੀ ਗਿਣਤੀ 'ਚ ਪੁਲਸ ਬਲ ਵੀ ਮੌਜੂਦ ਰਹੇਗਾ।

ਇਹ ਵੀ ਪੜ੍ਹੋ- ਰਾਮ ਰਹੀਮ ਵਿਵਾਦ 'ਤੇ ਬੋਲੇ ਖੱਟੜ- ਪੈਰੋਲ 'ਤੇ ਰਿਹਾਅ ਹੋਏ ਲੋਕਾਂ ਨੇ ਰਾਜਨੀਤਕ ਰੈਲੀਆਂ ਵੀ ਕੀਤੀਆਂ ਹਨ

ਆਦਮਪੁਰ ’ਚ ਜ਼ਿਮਨੀ ਚੋਣ ਕਦੋਂ- ਕਦੋਂ ਹੋਈ

ਦੱਸ ਦੇਈਏ ਕਿ ਆਦਮਪੁਰ ਦੇ 56 ਸਾਲਾਂ ਦੇ ਇਤਿਹਾਸ ਵਿਚ ਤਿੰਨ ਵਾਰ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ। ਖਾਸ ਗੱਲ ਇਹ ਹੈ ਕਿ ਤਿੰਨੋਂ ਵਾਰ ਭਜਨਲਾਲ ਪਰਿਵਾਰ ਜ਼ਿਮਨੀ ਚੋਣਾਂ ਜਿੱਤ ਚੁੱਕਾ ਹੈ। ਆਦਮਪੁਰ ਵਿਚ ਪਹਿਲੀ ਉਪ ਚੋਣ ਸਾਲ 1998 ’ਚ ਹੋਈ ਸੀ, ਜਦੋਂ ਉਸ ਵੇਲੇ ਦੇ ਵਿਧਾਇਕ ਭਜਨ ਲਾਲ ਕਰਨਾਲ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਫਿਰ ਜ਼ਿਮਨੀ ਚੋਣ ਵਿਚ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਦੀ ਸਿਆਸਤ ’ਚ ਜਿੱਤ ਹਾਸਲ ਕੀਤੀ। 

2008 ਵਿਚ ਭਜਨ ਲਾਲ ਨੂੰ ਦਲ-ਬਦਲ ਵਿਰੋਧੀ ਕਾਨੂੰਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਫਿਰ ਉਸ ਨੇ ਆਪਣੀ ਨਵੀਂ ਪਾਰਟੀ HJC ਤੋਂ ਜ਼ਿਮਨੀ ਚੋਣ ਲੜੀ ਅਤੇ ਕਾਂਗਰਸ ਦੇ ਰਣਜੀਤ ਸਿੰਘ ਨੂੰ 26,188 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਆਦਮਪੁਰ ਦੀ ਤੀਜੀ ਜ਼ਿਮਨੀ ਚੋਣ ਸਾਲ 2011 ਵਿਚ ਹੋਈ ਸੀ। ਦਰਅਸਲ ਹਿਸਾਰ ਤੋਂ ਲੋਕ ਸਭਾ ਮੈਂਬਰ ਰਹਿੰਦੇ ਹੋਏ ਚੌਧਰੀ ਭਜਨਲਾਲ ਦੀ 3 ਜੂਨ 2011 ਨੂੰ ਮੌਤ ਹੋ ਗਈ ਸੀ। ਉਦੋਂ ਉਨ੍ਹਾਂ ਦਾ ਪੁੱਤਰ ਕੁਲਦੀਪ ਬਿਸ਼ਨੋਈ ਆਦਮਪੁਰ ਤੋਂ ਵਿਧਾਇਕ ਸੀ। 

ਇਹ ਵੀ ਪੜ੍ਹੋ- ਕਾਤਲ ਅਤੇ ਬਲਾਤਕਾਰੀ ਰਾਮ ਰਹੀਮ ਚਮਤਕਾਰ ਦੇ ਨਾਂ 'ਤੇ ਲੋਕਾਂ ਨੂੰ ਬਣਾ ਰਿਹੈ ਮੂਰਖ : ਸ਼ਾਂਤਾ ਕੁਮਾਰ

ਕੁਲਦੀਪ ਬਿਸ਼ਨੋਈ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਹਿਸਾਰ ਤੋਂ ਹਜਕਾਂ ਦੀ ਸੀਟ 'ਤੇ ਲੋਕ ਸਭਾ ਜ਼ਿਮਨੀ ਚੋਣ ਲੜੀ ਅਤੇ ਜਿੱਤੇ। ਕੁਲਦੀਪ ਦੇ ਅਸਤੀਫੇ ਨਾਲ ਖਾਲੀ ਹੋਈ ਆਦਮਪੁਰ ਸੀਟ 'ਤੇ ਜ਼ਿਮਨੀ ਚੋਣ 'ਚ ਉਨ੍ਹਾਂ ਦੀ ਪਤਨੀ ਰੇਣੂਕਾ ਬਿਸ਼ਨੋਈ ਨੇ ਕਿਸਮਤ ਅਜ਼ਮਾਈ। ਫਿਰ ਰੇਣੂਕਾ ਨੇ ਆਦਮਪੁਰ ਵਿਚ ਭਜਨ ਲਾਲ ਪਰਿਵਾਰ ਦੇ ਜਿੱਤਣ ਦੇ ਰਿਕਾਰਡ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਦੇ ਕੁਲਵੀਰ ਸਿੰਘ ਨੂੰ 22,669 ਵੋਟਾਂ ਨਾਲ ਹਰਾਇਆ।


Tanu

Content Editor

Related News