ਅੱਤਵਾਦੀ ਹਮਲੇ ''ਚ CRPF ਜਵਾਨ ਸ਼ਹੀਦ, ਤਿੰਨ ਹੋਰ ਜ਼ਖ਼ਮੀ
Sunday, Jul 14, 2024 - 04:40 PM (IST)
ਇੰਫਾਲ (ਵਾਰਤਾ)- ਮਣੀਪੁਰ ਦੇ ਜਿਰੀਬਾਮ 'ਚ ਐਤਵਾਰ ਨੂੰ ਸ਼ੱਕੀ ਕੁਕੀ ਅੱਤਵਾਦੀਆਂ ਦੇ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਸੀ.ਆਰ.ਪੀ.ਐੱਫ. ਦਾ ਇਕ ਜਵਾਨ ਅਤੇ ਮਣੀਪੁਰ ਪੁਲਸ ਦੇ 2 ਜਵਾਨ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ਹੀਦ ਸੀ.ਆਰ.ਪੀ.ਐੱਫ. ਜਵਾਨ ਦੀ ਪਛਾਣ ਅਜੇ ਕੁਮਾਰ ਝਾਅ ਵਜੋਂ ਕੀਤੀ ਹੈ। ਸਾਰੇ ਜ਼ਖ਼ਮੀ ਜਵਾਨਾਂ ਦਾ ਇਲਾਜ ਜਿਰੀਬਾਮ ਹਸਪਤਾਲ 'ਚ ਕੀਤਾ ਗਿਆ।
ਸੇਈਜਾਂਗ ਕੁਕੀ ਪਿੰਡ ਦੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਐਤਵਾਰ ਸਵੇਰੇ ਇਕ ਵੱਡਾ ਹਮਲਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਮੈਤੇਈ ਪਿੰਡ ਅਤੇ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ। ਪੁਲਸ ਨੇ ਕਿਹਾ ਕਿ ਸੀ.ਆਰ.ਪੀ.ਐੱਫ. ਕਰਮੀ ਦੇ ਸਿਰ 'ਤੇ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਵਾਹਨ ਚਲਾ ਰਿਹਾ ਸੀ। ਜਿਰੀਬਾਮ ਦੇ ਇਕ ਵਾਸੀ ਨੇ ਕਿਹਾ,''ਜਿਸ ਤਰ੍ਹਾਂ ਹਮਲੇ ਕੀਤੇ ਗਏ, ਉਸ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਆਧੁਨਿਕ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਸਨ। ਇਹ 5ਵੀਂ ਵਾਰ ਸੀ, ਜਦੋਂ ਉਸੇ ਖੇਤਰ ਤੋਂ ਹਮਲੇ ਕੀਤੇ ਗਏ ਅਤੇ ਖੇਤਰ ਦੀ ਖੋਜ ਦੀਆਂ ਕੋਸ਼ਿਸ਼ਾਂ ਨੂੰ ਕੁਕੀ ਔਰਤਾਂ ਨੇ ਰੋਕ ਦਿੱਤਾ। ਸੰਯੁਕਤ ਟੀਮ ਨੇ ਸੀ.ਆਰ.ਪੀ.ਐੱਫ. ਅਤੇ ਪੁਲਸ ਜਵਾਨਾਂ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e