ਕ੍ਰਿਸ਼ਨ ਜਨਮ ਭੂਮੀ ਵਿਵਾਦ : ਹਿੰਦੂ ਪੱਖ ਦੀ ਨੁਮਾਇੰਦਗੀ ਕਰਨ ਲਈ ਪਟੀਸ਼ਨ ਦਾਖ਼ਲ ਕਰਨ ਦੀ ਮਨਜ਼ੂਰੀ
Saturday, Jul 19, 2025 - 03:14 PM (IST)

ਪ੍ਰਯਾਗਰਾਜ (ਭਾਸ਼ਾ) - ਇਲਾਹਾਬਾਦ ਹਾਈ ਕੋਰਟ ਨੇ ਮਥੁਰਾ ਸਥਿਤ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਵਿਵਾਦ ’ਚ ਦਰਜ ਮੁਕੱਦਮਾ ਨੰਬਰ-17 ਨੂੰ ਹੋਰ ਸਾਰੇ ਮੁਕੱਦਮਿਆਂ ਦਾ ਪ੍ਰਤੀਨਿਧੀ ਮੁਕੱਦਮਾ ਮੰਨਣ ਦੀ ਪਟੀਸ਼ਨ ਸ਼ੁੱਕਰਵਾਰ ਨੂੰ ਸਵੀਕਾਰ ਕਰ ਲਈ। ਇਸ ਦੇ ਤਹਿਤ ਹੁਣ ਇਸ ਮਾਮਲੇ ਦੀ ਸੁਣਵਾਈ ਪਹਿਲ ਦੇ ਆਧਾਰ ’ਤੇ ਹੋਵੇਗੀ ਅਤੇ ਇਸ ਦਾ ਫ਼ੈਸਲਾ ਹੋਰ ਸਬੰਧਤ ਮੁਕੱਦਮਿਆਂ ’ਤੇ ਵੀ ਲਾਗੂ ਹੋਵੇਗਾ। ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰ ਦੀ ਬੈਂਚ ਨੇ ਇਹ ਹੁਕਮ ਪਾਸ ਕਰਦੇ ਹੋਏ ਸ਼ਿਕਾਇਤਕਰਤਾ ਨੂੰ ਜ਼ਰੂਰੀ ਸੋਧ ਦੀ ਆਗਿਆ ਵੀ ਦਿੱਤੀ ਹੈ।
ਇਹ ਵੀ ਪੜ੍ਹੋ - ਵਿਆਹ ਮੌਕੇ ਲਾੜੀ ਨੇ ਕੀਤਾ ਕੁਝ ਅਜਿਹਾ, ਮਹਿਮਾਨਾਂ ਦੇ ਉੱਡ ਗਏ ਰੰਗ, ਵਾਇਰਲ ਹੋ ਗਈ ਵੀਡੀਓ
ਮੁਸਲਮਾਨ ਪੱਖ ਵੱਲੋਂ ਸੀਨੀਅਰ ਵਕੀਲ ਤਸਲੀਮਾ ਨਸੀਮ ਨੇ ਦਲੀਲ ਦਿੱਤੀ ਕਿ ਹੋਰ ਮੁਕੱਦਮਿਆਂ ’ਤੇ ਫਿਲਹਾਲ ਰੋਕ ਲੱਗਣੀ ਚਾਹੀਦੀ ਹੈ, ਤਾਂ ਜੋ ਇਸ ਮੁਕੱਦਮੇ ਦਾ ਫ਼ੈਸਲਾ ਸਾਰਿਆਂ ’ਤੇ ਲਾਗੂ ਹੋ ਸਕੇ। ਅਦਾਲਤ ਨੇ ਮੁੱਦੇ ਤੈਅ ਕਰਨ ਲਈ ਅਗਲੀ ਸੁਣਵਾਈ ਦੀ ਤਰੀਖ਼ 22 ਅਗਸਤ ਤੈਅ ਕੀਤੀ ਹੈ। ਧਿਆਨਯੋਗ ਹੈ ਕਿ ਹਿੰਦੂ ਪੱਖ ਨੇ ਸ਼ਾਹੀ ਈਦਗਾਹ ਢਾਂਚੇ ਨੂੰ ਹਟਾ ਕੇ ਉੱਥੇ ਮੰਦਰ ਮੁੜ-ਸਥਾਪਤ ਕਰਨ ਦੀ ਮੰਗ ਨੂੰ ਲੈ ਕੇ ਹੁਣ ਤੱਕ ਕੁਲ 18 ਮੁਕੱਦਮੇ ਦਾਖਲ ਕੀਤੇ ਹਨ। ਇਹ ਵਿਵਾਦ ਮੁਗਲ ਕਾਲ ਦੀ ਸ਼ਾਹੀ ਈਦਗਾਹ ਮਸਜਿਦ ਨੂੰ ਲੈ ਕੇ ਹੈ, ਜਿਸ ਨੂੰ ਹਿੰਦੂ ਪੱਖ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ’ਤੇ ਬਣਿਆ ਹੋਇਆ ਮੰਨਦਾ ਹੈ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8