ਕੋਰੋਨਾ ਕਾਰਨ ਫਿੱਕਾ-ਫਿੱਕਾ ਰਿਹਾ ਬ੍ਰਜ ''ਚ ਕ੍ਰਿਸ਼ਣ ਜਨਮ ਉਤਸਵ

Thursday, Aug 13, 2020 - 01:09 AM (IST)

ਕੋਰੋਨਾ ਕਾਰਨ ਫਿੱਕਾ-ਫਿੱਕਾ ਰਿਹਾ ਬ੍ਰਜ ''ਚ ਕ੍ਰਿਸ਼ਣ ਜਨਮ ਉਤਸਵ

ਮਥੁਰਾ : ਬ੍ਰਜ ਦੇ ਸਾਰੇ ਮੰਦਰਾਂ 'ਚ ਬੁੱਧਵਾਰ ਨੂੰ ਕ੍ਰਿਸ਼ਣ ਜਨਮ ਉਤਸਵ ਰਵਾਇਤੀ ਤਰੀਕੇ ਨਾਲ ਮਨਾਇਆ ਗਿਆ। ਕ੍ਰਿਸ਼ਣ-ਕਨ੍ਹਈਆ ਜੀ ਦਾ ਅਭੀਸ਼ੇਕ ਅਤੇ ਪੂਜਨ ਹੋਇਆ ਅਤੇ ਭੋਗ ਲਗਾਇਆ ਗਿਆ ਪਰ ਭਗਤਾਂ ਦੀ ਕਮੀ ਨੇ ਤਿਉਹਾਰ ਦੇ ਉਤਸ਼ਾਹ ਨੂੰ ਬਿਲਕੁੱਲ ਫਿੱਕਾ ਕਰ ਦਿੱਤਾ। ਮਥੁਰਾ, ਵਰਿੰਦਾਵਨ ਦੇ ਵੱਡੇ ਮੰਦਰਾਂ ਨੇ ਭਗਤਾਂ ਲਈ ਉਤਸਵ ਦੇ ਆਨਲਾਈਨ ਦਰਸ਼ਨ ਦੀ ਵਿਵਸਥਾ ਕੀਤੀ ਸੀ।

ਦਰਅਸਲ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਪ੍ਰਦੇਸ਼ 'ਚ ਅਜੇ ਵੀ ਵੱਡੇ ਆਯੋਜਨਾਂ 'ਤੇ ਪਾਬੰਦੀ ਹੈ ਇਸ ਲਈ ਜ਼ਿਆਦਾਤਰ ਮੰਦਰ ਜਨਮ ਅਸ਼ਟਮੀ 'ਤੇ ਵੀ ਭਗਤਾਂ ਲਈ ਬੰਦ ਰਹੇ ਪਰ ਇਸ ਦੇ ਬਾਵਜੂਦ ਮੰਦਰਾਂ ਦੀ ਸਜਾਵਟ ਜ਼ਬਰਦਸਤ ਸੀ।


author

Inder Prajapati

Content Editor

Related News