ਬੇਹੱਦ ਖ਼ੌਫਨਾਕ ਸੀ ਕੋਝੀਕੋਡ ਹਾਦਸਾ, ਜਹਾਜ਼ ਦੋ ਹਿੱਸਿਆਂ ’ਚ ਟੁੱਟਦੇ ਹੀ ਪਿਆ ਚੀਕ-ਚਿਹਾੜਾ (ਤਸਵੀਰਾਂ)

Saturday, Aug 08, 2020 - 11:00 AM (IST)

ਬੇਹੱਦ ਖ਼ੌਫਨਾਕ ਸੀ ਕੋਝੀਕੋਡ ਹਾਦਸਾ, ਜਹਾਜ਼ ਦੋ ਹਿੱਸਿਆਂ ’ਚ ਟੁੱਟਦੇ ਹੀ ਪਿਆ ਚੀਕ-ਚਿਹਾੜਾ (ਤਸਵੀਰਾਂ)

ਨੈਸ਼ਨਲ ਡੈਸਕ— ਸ਼ੁੱਕਰਵਾਰ ਦੀ ਸ਼ਾਮ, ਸਮਾਂ 7 ਵਜੇ 41 ਮਿੰਟ ’ਤੇ ਦੁਬਈ ਤੋਂ ਆਇਆ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਕੋਝੀਕੋਡ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਹਵਾਈ ਅੱਡੇ ਦੇ ਰਨਵੇਅ ਤੋਂ ਫਿਸਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੋ ਹਿੱਸਿਆਂ ’ਚ ਟੁੱਟ ਗਿਆ। ਇਸ ਹਾਦਸੇ ਮਗਰੋਂ ਜੋ ਮੰਜ਼ਰ ਸੀ, ਉਹ ਬੇਹੱਦ ਖ਼ੌਫਨਾਕ ਸੀ। ਚਾਰੋਂ ਪਾਸੇ ਚੀਕ-ਚਿਹਾੜਾ, ਖੂਨ ਨਾਲ ਲਹੂ-ਲੁਹਾਨ ਕੱਪੜੇ, ਡਰੇ ਸਹਿਮੇ ਬੱਚਿਆਂ ਦੇ ਰੋਣ ਅਤੇ ਐਂਬੂਲੈਂਸ ਦੇ ਸਾਇਰਨ ਦੀਆਂ ਆਵਾਜ਼ਾਂ ਨੇ ਖੇਤਰ ਨੂੰ ਦਹਿਲਾ ਦਿੱਤਾ। ਦਰਅਸਲ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਕੋਝੀਕੋਡ ਹਵਾਈ ਅੱਡੇ ਦੇ ਰਨਵੇਅ ਤੋਂ ਫਿਸਲ ਕੇ ਖੱਡ ’ਚ ਜਾ ਡਿੱਗਿਆ ਅਤੇ ਦੋ ਹਿੱਸਿਆਂ ’ਚ ਵੰਡਿਆ ਗਿਆ। ਇਸ ਹਾਦਸੇ ਵਿਚ 18 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

PunjabKesari

ਜਹਾਜ਼ ਵਿਚ 174 ਯਾਤਰੀ, 10 ਬੱਚੇ, ਦੋ ਪਾਇਲਟ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਜਹਾਜ਼ ਤੇਜ਼ ਆਵਾਜ਼ ਨਾਲ ਦੋ ਹਿੱਸਿਆਂ ਵਿਚ ਟੁੱਟ ਗਿਆ ਅਤੇ ਯਾਤਰੀਆਂ ਨੂੰ ਸਮਝ ਹੀ ਨਹੀਂ ਆਈ ਕਿ ਪਲ ਭਰ ਵਿਚ ਕੀ ਹੋ ਗਿਆ। ਯਾਤਰੀਆਂ ਦਾ ਸਾਰਾ ਸਾਮਾਨ ਬਿਖਰ ਗਿਆ। ਬਚਾਅ ਕਾਮਿਆਂ ਨੇ ਲੋਕਾਂ ਨੂੰ ਬਾਹਰ ਕੱਢਿਆ। ਤੇਜ਼ ਆਵਾਜ਼ ਸੁਣ ਕੇ ਸਥਾਨਕ ਲੋਕ ਮਦਦ ਲਈ ਦੌੜੇ।

PunjabKesari

ਇਕ ਸਥਾਨਕ ਵਿਅਕਤੀ ਨੇ ਕਿਹਾ ਕਿ ਤੇਜ਼ ਆਵਾਜ਼ ਸੁਣ ਕੇ ਉਹ ਹਵਾਈ ਅੱਡੇ ਵੱਲ ਦੌੜੇ। ਛੋਟੇ ਬੱਚੇ ਸੀਟਾਂ ਦੇ ਹੇਠਾਂ ਫਸੇ ਹੋਏ ਸਨ ਅਤੇ ਇਹ ਬੇਹੱਦ ਦੁਖਦ ਸੀ। ਬਹੁਤ ਸਾਰੇ ਲੋਕ ਜ਼ਖਮੀ ਸਨ। ਕਈਆਂ ਦੀ ਹਾਲਤ ਗੰਭੀਰ ਸੀ। ਮੇਰੇ ਹੱਥ ਅਤੇ ਕਮੀਜ਼ ਜ਼ਖਮੀਆਂ ਦੇ ਖੂਨ ਨਾਲ ਲਿਬੜ ਗਏ ਸਨ। 

PunjabKesari
ਇਸ ਜਹਾਜ਼ ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਮੌਕੇ ’ਤੇ ਪੁੱਜੀ। ਸਥਾਨਕ ਲੋਕਾਂ ਅਤੇ ਬਚਾਅ ਕਾਮਿਆਂ ਦੀ ਮਦਦ ਨਾਲ ਯਾਤਰੀਆਂ ਨੂੰ ਕੋਝੀਕੋਡ ਅਤੇ ਮਲਪੁਰਮ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਰਾਤ ਕਰੀਬ 11 ਵਜੇ ਬਚਾਅ ਕੰਮ ਚੱਲਿਆ। 

ਇਹ ਵੀ ਪੜ੍ਹੋ: ਕੋਝੀਕੋਡ ਹਾਦਸਾ: ਹੁਣ ਤੱਕ 18 ਲੋਕਾਂ ਦੀ ਮੌਤ, ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਜਹਾਜ਼ 
PunjabKesari


author

Tanu

Content Editor

Related News