ਅਮਰਨਾਥ ਯਾਤਰਾ ਦੌਰਾਨ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕੋਵਿੰਦ ਅਤੇ ਸ਼ਾਹ ਦਾ ਗੁਜਰਾਤ ਦੌਰਾ ਰੱਦ

Tuesday, Jul 11, 2017 - 01:29 AM (IST)

ਅਮਰਨਾਥ ਯਾਤਰਾ ਦੌਰਾਨ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕੋਵਿੰਦ ਅਤੇ ਸ਼ਾਹ ਦਾ ਗੁਜਰਾਤ ਦੌਰਾ ਰੱਦ

ਗਾਂਧੀਨਗਰ— ਰਾਸ਼ਟਰੀ ਜਮੂਹਰੀ ਗਠਜੋੜ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਸੱਤਾਧਾਰੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਮੰਗਲਵਾਰ ਪ੍ਰਸਤਾਵਿਤ ਇਕ ਦਿਨਾਂ ਗੁਜਰਾਤ ਦੌਰੇ ਸਣੇ ਸੂਬਾ ਸਰਕਾਰ ਅਤੇ ਪਾਰਟੀ ਨਾਲ ਸਬੰਧਿਤ ਸਾਰੇ ਪ੍ਰੋਗਰਾਮ ਅਮਰਨਾਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ 'ਚ ਸੂਬੇ ਦੇ ਕਰੀਬ 6 ਯਾਤਰੀਆਂ ਦੀ ਮੌਤ ਦੇ ਮੱਦੇਨਜ਼ਰ ਰੱਦ ਕਰ ਦਿੱਤੇ ਗਏ ਹਨ।
ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਸ ਹਾਦਸੇ ਨੂੰ ਕਾਇਰਤਾ ਕਰਾਰ ਦਿੰਦੇ ਹੋਏ ਇਸ ਦੀ ਨਿੰਦਾ ਕੀਤੀ ਅਤੇ ਸੂਬਾ ਸਰਕਾਰ ਅਤੇ ਸੱਤਾਧਾਰੀ ਭਾਜਪਾ ਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕਾਂ 'ਚ ਦੱਖਣੀ ਗੁਜਰਾਤ ਦੇ ਵਲਸਾਡ ਜ਼ਿਲੇ ਦੀ ਪੰਜ ਮਹਿਲਾਵਾਂ ਸਣੇ 6 ਸ਼ਰਧਾਲੂ ਸ਼ਾਮਲ ਹਨ। ਇਨ੍ਹਾਂ ਦੀਆਂ ਲਾਸ਼ਾਂ ਨੂੰ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀ ਗੁਜਰਾਤ ਲਿਆਂਦੇ ਜਾਣਗੇ।
ਉਨ੍ਹਾਂ ਕਿਹਾ ਕਿ ਅੰਨਤਨਾਗ ਜ਼ਿਲੇ 'ਚ ਹੋਏ ਹਮਲੇ ਦੇ ਮ੍ਰਿਤਕਾਂ ਦੇ ਸਨਮਾਨ 'ਚ ਕੋਵਿੰਦ ਅਤੇ ਸ਼ਾਹ ਦੇ ਦੌਰੇ ਵੀ ਰੱਦ ਕਰ ਦਿੱਤੇ ਗਏ ਹਨ। ਕੋਵਿੰਦ ਨੂੰ ਮੰਗਲਵਾਰ ਸ਼ਾਮ ਸ਼ਾਹ ਦੀ ਮੌਜ਼ੂਦਗੀ 'ਚ ਇਥੇ ਗੁਜਰਾਤ ਦੇ ਵਿਧਾਇਕਾਂ ਅਤੇ ਸੰਸਦਾਂ ਦੀ ਬੈਠਕ 'ਚ ਹਿੱਸਾ ਲੈਣਾ ਸੀ।


Related News