ਆਂਧਰਾ ਪ੍ਰਦੇਸ਼ ''ਚ ਕੋਵਿਡ-19 ਦੇ ਮਾਮਲੇ 9,000 ਦੇ ਪਾਰ
Monday, Jun 22, 2020 - 09:25 PM (IST)
ਅਮਰਾਵਤੀ- ਆਂਧਰਾ ਪ੍ਰਦੇਸ਼ 'ਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 9,000 ਤੋਂ ਜ਼ਿਆਦਾ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 443 ਮਾਮਲੇ ਸਾਹਮਣੇ ਆਉਣ ਨਾਲ ਸੋਮਵਾਰ ਨੂੰ ਇਸ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 9,372 ਤੱਕ ਪਹੁੰਚ ਗਈ। ਕੋਵਿਡ-19 ਬੁਲੇਟਿਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਪੰਜ ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 111 ਤੱਕ ਪਹੁੰਚ ਹਈ। ਬੁਲੇਟਿਨ 'ਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ 'ਚ 83 ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ, ਜਿਸ ਦੇ ਨਾਲ ਹੀ ਸੂਬੇ 'ਚ ਠੀਕ ਹੋਏ ਕੁੱਲ ਲੋਕਾਂ ਦੀ ਗਿਣਤੀ 4,435 ਤੱਕ ਪਹੁੰਚ ਗਈ, ਜਦਕਿ ਹੁਣ ਸੂਬੇ 'ਚ 4,826 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।
ਕੋਵਿਡ-19 ਮਾਮਲਿਆਂ ਦੀ ਗਿਣਤੀ 'ਚ ਕੇਵਲ 2 ਦਿਨਾਂ 'ਚ 1,000 ਦਾ ਵਾਧਾ ਹੋਇਆ ਹੈ। ਅਨੰਤਪੁਰਮ ਜ਼ਿਲ੍ਹੇ 'ਚ ਸੋਮਵਾਰ ਨੂੰ 70 ਮਾਮਲੇ ਸਾਹਮਣੇ ਆਏ ਹਨ, ਜਦਕਿ ਪੂਰਬੀ ਗੋਦਾਵਰੀ 'ਚ 64 ਤੇ ਕੁਰਨੂਲ 'ਚ 60 ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਸਾਹਮਣੇ ਆਏ 443 ਨਵੇਂ ਮਾਮਲਿਆਂ 'ਚੋਂ 392 ਸਥਾਨਕ ਲੋਕ ਹਨ, ਜਦਕਿ 44 ਹੋਰ ਸੂਬਿਆਂ ਤੇ ਸੱਤ ਵਿਦੇਸ਼ ਤੋ ਵਾਪਸ ਆਏ ਹਨ।