ਕੋਟਾ ਤੋਂ ਵਿਦਿਆਰਥੀਆਂ ਦੀ ਵਾਪਸੀ : UP ਸਰਕਾਰ ਨੇ ਰਾਜਸਥਾਨ ਸਰਕਾਰ ਦੇ 36.36 ਲੱਖ ਬਿੱਲ ਦਾ ਕੀਤਾ ਭੁਗਤਾਨ

05/22/2020 12:28:24 PM

ਲਖਨਊ- ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰ ਦਰਮਿਆਨ ਬੱਸ ਕਿਰਾਏ ਨੂੰ ਲੈ ਕੇ ਬਵਾਲ ਜਾਰੀ ਹੈ। ਇਸ ਵਿਚ ਯੋਗੀ ਸਰਕਾਰ ਨੇ ਰਾਜਸਥਾਨ ਸਰਕਾਰ ਵਲੋਂ ਭੇਜੇ ਗਏ 36 ਲੱਖ 36 ਹਜ਼ਾਰ ਦੇ ਬਿੱਲ ਦਾ ਭੁਗਤਾਨ ਕਰ ਦਿੱਤਾ ਹੈ। ਇਹ ਬਿੱਲ ਕੋਟਾ ਤੋਂ ਬੱਚਿਆਂ ਨੂੰ ਆਗਰਾ ਅਤੇ ਮਥੁਰਾ ਪਹੁੰਚਾਉਣ 'ਤੇ ਰਾਜਸਥਾਨ ਰੋਡਵੇਜ਼ ਨੇ ਯੂ.ਪੀ.ਐੱਸ.ਆਰ.ਟੀ.ਸੀ. ਨੂੰ ਭੇਜਿਆ ਸੀ। ਯੂ.ਪੀ.ਐੱਸ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਦਾ ਕਹਿਣਾ ਹੈ ਕਿ ਅਸੀਂ ਕੋਟਾ 'ਚ ਫਸੇ ਬੱਚਿਆਂ ਨੂੰ ਵਾਪਸ ਲਿਆਏ ਸੀ। ਇਸ ਕੰਮ 'ਚ ਰਾਜਸਥਾਨ ਰੋਡਵੇਜ਼ ਦੀਆਂ 94 ਬੱਸਾਂ ਦੀ ਵੀ ਮਦਦ ਲਈ ਗਈ ਸੀ। ਰਾਜਸਥਾਨ ਸਰਕਾਰ ਨੇ ਇਸ ਦਾ 36 ਲੱਖ ਰੁਪਏ ਦਾ ਬਿੱਲ ਭੇਜਿਆ ਸੀ। ਅਸੀਂ ਅੱਜ ਬਿੱਲ ਦਾ ਭੁਗਤਾਨ ਕਰ ਦਿੱਤਾ ਹੈ। ਇਸੇ ਬਿੱਲ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਕੋਟਾ 'ਚ ਫਸੇ ਵਿਦਿਆਰਥੀਆਂ ਨੂੰ ਉੱਤਰ ਪ੍ਰਦੇਸ਼ ਛੱਡਣ ਦੀ ਏਵਜ਼ 'ਚ ਰਾਜਸਥਾਨ ਸਰਕਾਰ ਨੇ 36.36 ਲੱਖ ਰੁਪਏ ਦਾ ਬਿੱਲ ਭੇਜਿਆ ਸੀ। ਰਾਜਸਥਾਨ ਸਰਕਾਰ ਪਹਿਲਾਂ ਹੀ ਡੀਜ਼ਲ ਦੇ ਏਵਜ਼ 'ਚ ਉੱਤਰ ਪ੍ਰਦੇਸ਼ ਸਰਕਾਰ ਤੋਂ 19 ਲੱਖ ਰੁਪਏ ਲੈ ਚੁਕੀ ਹੈ।

ਮਾਇਆਵਤੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਰਾਜਸਥਾਨ ਸਰਕਾਰ ਦੇ ਬਿੱਲ ਭੇਜਣ ਦੇ ਮੁੱਦੇ 'ਤੇ ਸਿਆਸਤ ਵੀ ਗਰਮਾ ਗਈ ਹੈ। ਕਾਂਗਰਸ ਜਿੱਥੇ ਇਸ ਨੂੰ ਸਹੀ ਠਹਿਰਾ ਰਹੀ ਹੈ, ਉੱਥੇ ਹੀ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਰਾਜਨੀਤੀ ਧੋਖਾ ਦੇਣ ਵਾਲੀ ਰਹੀ ਹੈ। ਉੱਥੇ ਹੀ ਕੋਟਾ ਬੱਸਾਂ ਦੇ ਬਿੱਲ ਦੇ ਮੁੱਦੇ 'ਤੇ ਬਸਪਾ ਨੇਤਾ ਮਾਇਆਵਤੀ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ 2 ਸੂਬਿਆਂ ਦਰਮਿਆਨ ਅਜਿਹੀ ਘਿਨਾਉਣੀ ਰਾਜਨੀਤੀ ਦੁਖਦ ਹੈ। ਉਨ੍ਹਾਂ ਨੇ ਕੋਟਾ 'ਚ ਫਸੇ ਵਿਦਿਆਰਥੀਆਂ ਲਈ ਇਸਤੇਮਾਲ ਬੱਸਾਂ ਦੇ ਬਿੱਲ ਭੇਜਣ 'ਤੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦੇ ਹੋਏ ਇਹ ਵੀ ਕਿਹਾ ਕਿ ਮਜ਼ਦੂਰਾਂ ਦੀ ਘਰ ਵਾਪਸੀ ਦੀ ਗੱਲ ਕਰਨ ਵਾਲੀ ਕਾਂਗਰਸ ਦੋਹਰੀ ਰਾਜਨੀਤੀ ਦਾ ਖੇਡ ਖੇਡ ਰਹੀ ਹੈ।


DIsha

Content Editor

Related News