ਕੋਟਾ ’ਚ ਇਕ ਹੋਰ ਕੋਚਿੰਗ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

Thursday, Jul 04, 2024 - 09:17 PM (IST)

ਕੋਟਾ ’ਚ ਇਕ ਹੋਰ ਕੋਚਿੰਗ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਕੋਟਾ, (ਅਨਸ)- ਰਾਜਸਥਾਨ ਦੀ ਕੋਚਿੰਗ ਸਿਟੀ ਕਹੇ ਜਾਣ ਵਾਲੇ ਕੋਟਾ ’ਚ ਇਕ ਹੋਰ ਕੋਚਿੰਗ ਵਿਦਿਆਰਥੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਮੂਲ ਰੂਪ ’ਚ ਬਿਹਾਰ ਦੇ ਨਾਲੰਦਾ ਦਾ ਨਿਵਾਸੀ ਸੰਦੀਪ (16) 11ਵੀਂ ਦੀ ਪੜ੍ਹਾਈ ਕਰਨ ਤੋਂ ਇਲਾਵਾ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇ. ਈ. ਈ.) ਦੀ ਦਾਖਲਾ ਪ੍ਰੀਖਿਆ ਦੀ ਵੀ ਪਿਛਲੇ ਦੋ ਸਾਲਾਂ ਤੋਂ ਕੋਟਾ ’ਚ ਮਹਾਵੀਰ ਨਗਰ-3 ਇਲਾਕੇ ’ਚ ਪੀ. ਜੀ. ਹੋਸਟਲ ’ਚ ਰਹਿ ਕੇ ਤਿਆਰੀ ਕਰ ਰਿਹਾ ਸੀ। ਉਸ ਦਾ ਇਕ ਭਰਾ ਸੰਜੀਤ ਵੀ ਕੋਟਾ ’ਚ ਹੀ ਕੋਚਿੰਗ ਲੈ ਰਿਹਾ ਸੀ ਪਰ ਉਹ ਵੱਖਰੇ ਇਲਾਕੇ ਦਾਦਾਬਾੜੀ ’ਚ ਰਹਿੰਦਾ ਸੀ।

ਜਾਣਕਾਰੀ ਅਨੁਸਾਰ ਸੰਦੀਪ ਕੱਲ ਰਾਤ ਮੈੱਸ ਤੋਂ ਖਾਣਾ ਖਾ ਕੇ ਆਪਣੇ ਕਮਰੇ ’ਚ ਚਲਾ ਗਿਆ। ਅੱਜ ਸਵੇਰੇ ਦਰਵਾਜਾ ਨਹੀਂ ਖੁੱਲ੍ਹਾ ਤਾਂ ਖੜਕਾਉਣ ਦੇ ਬਾਵਜੂਦ ਕੋਈ ਜਵਾਬ ਨਾ ਦੇਣ ਤੋਂ ਬਾਅਦ ਉਸ ਦੇ ਸਾਥੀ ਵਿਦਿਆਰਥੀ ਨੇ ਰੌਸ਼ਨਦਾਨ ’ਚੋਂ ਵੇਖਿਆ ਤਾਂ ਸੰਦੀਪ ਪੱਖੇ ਨਾਲ ਲਟਕਿਆ ਨਜ਼ਰ ਆਇਆ।


author

Rakesh

Content Editor

Related News