ਕੋਟਾ ਹਸਪਤਾਲ 'ਚ 14 ਹੋਰ ਬੱਚਿਆਂ ਦੀ ਮੌਤ

Tuesday, Dec 31, 2019 - 10:10 AM (IST)

ਕੋਟਾ ਹਸਪਤਾਲ 'ਚ 14 ਹੋਰ ਬੱਚਿਆਂ ਦੀ ਮੌਤ

ਕੋਟਾ (ਰਾਜਸਥਾਨ)— ਕੋਟਾ ਸਥਿਤ ਜੇ. ਕੇ. ਲੋਨ ਹਸਪਤਾਲ ਵਿਚ ਪਿਛਲੇ 5 ਦਿਨਾਂ ਵਿਚ 14 ਹੋਰ ਬੱਚਿਆਂ ਦੀ ਮੌਤ ਹੋਣ ਨਾਲ ਇਹ ਗਿਣਤੀ ਵਧ ਕੇ 91 ਹੋ ਗਈ ਹੈ। ਹਸਪਤਾਲ ਦੇ ਨਵੇਂ ਬਣੇ ਮੁਖੀ ਸੁਰੇਸ਼ ਦੁਲਾਰਾ ਨੇ ਕਿਹਾ ਕਿ 25 ਤੋਂ 29 ਦਸੰਬਰ ਦਰਮਿਆਨ 6 ਨਵ-ਜਨਮਿਆਂ ਸਮੇਤ 14 ਬੱਚਿਆਂ ਦੀ ਮੌਤ ਹੋਈ ਹੈ। ਬਾਲ ਰੋਗ ਵਿਭਾਗ ਦੇ ਮੁਖੀ ਨੇ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਦੀ ਮੌਤ ਦੇ ਕਾਰਣਾਂ ਦੀ ਜਾਂਚ ਕਰ ਰਹੇ ਹਨ। 

ਰਾਜਸਥਾਨ ਦੇ ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਵੈਭਵ ਗੈਲਰਿਆ ਨੇ ਕਿਹਾ ਕਿ 10 ਬੱਚਿਆਂ ਦੀ ਮੌਤ ਦੇ ਸਬੰਧ ਵਿਚ ਜਾਂਚ ਟੀਮ 48 ਘੰਟਿਆਂ 'ਚ ਆਪਣੀ ਰਿਪੋਰਟ ਦੇਵੇਗੀ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਭਾਜਪਾ ਨੇ ਬੱਚਿਆਂ ਦੀ ਮੌਤ ਲਈ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਨੇ ਇਸ ਮਾਮਲੇ ਵਿਚ ਜਾਂਚ ਲਈ ਆਪਣੇ 4 ਸੰਸਦ ਮੈਂਬਰਾਂ ਦੀ ਇਕ ਕਮੇਟੀ ਬਣਾਈ ਹੈ।


author

DIsha

Content Editor

Related News