ਰਾਜਸਥਾਨ : ਕੋਟਾ ''ਚ ਨਵਜੰਮੇ ਬੱਚਿਆਂ ਦੀ ਮੌਤ ''ਤੇ ਬੋਲੇ ਗਹਿਲੋਤ- ਕੋਈ ਨਵੀਂ ਗੱਲ ਨਹੀਂ

Saturday, Dec 28, 2019 - 05:23 PM (IST)

ਰਾਜਸਥਾਨ : ਕੋਟਾ ''ਚ ਨਵਜੰਮੇ ਬੱਚਿਆਂ ਦੀ ਮੌਤ ''ਤੇ ਬੋਲੇ ਗਹਿਲੋਤ- ਕੋਈ ਨਵੀਂ ਗੱਲ ਨਹੀਂ

ਜੈਪੁਰ— ਰਾਜਸਥਾਨ ਦੇ ਕੋਟਾ ਵਿਚ 10 ਨਵਜੰਮੇ ਬੱਚਿਆਂ ਦੀ ਅਚਾਨਕ ਮੌਤ ਦੇ  ਮਾਮਲੇ 'ਤੇ ਪ੍ਰਦੇਸ਼ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵਿਵਾਦਪੂਰਨ ਬਿਆਨ ਦਿੱਤਾ ਹੈ। ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਗਹਿਲੋਤ ਨੇ ਕਿਹਾ ਕਿ ਪ੍ਰਦੇਸ਼ ਦੇ ਹਰ ਹਸਪਤਾਲ 'ਚ ਰੋਜ਼ਾਨਾ 3-4 ਮੌਤਾਂ ਹੁੰਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਬਸ ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸਾਲ ਪਿਛਲੇ 6 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਮੌਤਾਂ ਹੋਈਆਂ ਹਨ।

ਦਰਅਸਲ ਮੀਡੀਆ ਕਰਮੀਆਂ ਨੇ ਮੁੱਖ ਮੰਤਰੀ ਨੂੰ ਸਵਾਲ ਪੁੱਛਿਆ ਸੀ ਕਿ ਹਸਪਤਾਲ ਵਿਚ ਬੱਚਿਆਂ ਦੀਆਂ ਜਾਨਾਂ ਗਈਆਂ ਹਨ, ਇਸ ਦੀ ਭਰਪਾਈ ਕੌਣ ਕਰੇਗਾ? ਇਸ ਦੇ ਜਵਾਬ 'ਚ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਕੋਲ ਅੰਕੜੇ ਹਨ ਕਿ ਬੀਤੇ 6 ਸਾਲਾਂ ਵਿਚ ਇਸ ਸਾਲ ਸਭ ਤੋਂ ਘੱਟ ਜਾਨਾਂ ਗਈਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਸਾਲ ਸਿਰਫ 900 ਮੌਤਾਂ ਹੋਈਆਂ। ਹਾਲਾਂਕਿ ਸੀ. ਐੱਮ. ਨੇ ਕਿਹਾ ਕਿ 900 ਵੀ ਕਿਉਂ ਹੋਈਆਂ ਹਨ, ਉਹ ਵੀ ਨਹੀਂ ਹੋਣੀ ਚਾਹੀਦੀ। ਦੇਸ਼-ਪ੍ਰਦੇਸ਼ ਅੰਦਰ ਹਰ ਦਿਨ ਹਰ ਹਸਪਤਾਲ ਦੇ ਅੰਦਰ 3-4 ਮੌਤਾਂ ਹੁੰਦੀਆਂ ਹਨ। ਇਸ ਵਿਚ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਨੇ ਜਾਂਚ ਕਰਵਾਈ ਅਤੇ ਐਕਸ਼ਨ ਵੀ ਲਿਆ। ਜ਼ਿਕਰਯੋਗ ਹੈ ਕਿ ਕੋਟਾ ਦੇ ਇਕ ਸ਼ਿਸ਼ੂ ਹਸਪਤਾਲ 'ਚ 10 ਨਵਜੰਮੇ ਬੱਚਿਆਂ ਦੀ ਅਚਾਨਕ ਮੌਤ ਹੋ ਗਈ। ਇਸ ਮਹੀਨੇ ਇਸੇ ਹਸਪਤਾਲ 'ਚ 77 ਬੱਚਿਆਂ ਦੀ ਮੌਤ ਹੋ ਚੁੱਕੀ ਹੈ।


author

Tanu

Content Editor

Related News