ਮਹੂਆ ਮੋਇਤਰਾ ਨੇ ਲੋਕਪਾਲ ’ਚ ਕੀਤੀ ਸੇਬੀ ਮੁਖੀ ਦੀ ਸ਼ਿਕਾਇਤ

Saturday, Sep 14, 2024 - 12:27 AM (IST)

ਮਹੂਆ ਮੋਇਤਰਾ ਨੇ ਲੋਕਪਾਲ ’ਚ ਕੀਤੀ ਸੇਬੀ ਮੁਖੀ ਦੀ ਸ਼ਿਕਾਇਤ

ਨਵੀਂ ਦਿੱਲੀ/ਕੋਲਕਾਤਾ, (ਭਾਸ਼ਾ)- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਖਿਲਾਫ ਲੋਕਪਾਲ ’ਚ ਇਕ ਸ਼ਿਕਾਇਤ ਦਰਜ ਕਰਵਾਈ ਹੈ।

ਤ੍ਰਿਣਮੂਲ ਸੰਸਦ ਮੈਂਬਰ ਨੇ ਕਿਹਾ ਕਿ ਲੋਕਪਾਲ ਨੂੰ ਇਸ ਨੂੰ ਸ਼ੁਰੂਆਤੀ ਜਾਂਚ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਜਾਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਭੇਜਣਾ ਚਾਹੀਦਾ ਹੈ, ਜਿਸ ਤੋਂ ਬਾਅਦ ਐੱਫ. ਆਈ. ਆਰ. ਦਰਜ ਕਰ ਕੇ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਮਹੂਆ ਨੇ ਆਪਣੀ ਸ਼ਿਕਾਇਤ ਦੀ ਆਨਲਾਈਨ ਅਤੇ ਫਿਜ਼ੀਕਲ ਕਾਪੀ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ।

ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਮਾਧਬੀ ਪੁਰੀ ਬੁਚ ਖਿਲਾਫ ਲੋਕਪਾਲ ’ਚ ਮੇਰੀ ਸ਼ਿਕਾਇਤ ਇਲੈਕਟ੍ਰਾਨਿਕ ਤਰੀਕੇ ਅਤੇ ਭੌਤਿਕ ਰੂਪ ’ਚ ਦਾਖਲ ਕੀਤੀ ਗਈ ਹੈ। ਲੋਕਪਾਲ ਨੂੰ 30 ਦਿਨਾਂ ਅੰਦਰ ਇਸ ਨੂੰ ਸ਼ੁਰੂਆਤੀ ਜਾਂਚ ਲਈ ਸੀ. ਬੀ. ਆਈ./ਈ. ਡੀ. ਨੂੰ ਭੇਜਣਾ ਚਾਹੀਦਾ ਹੈ ਅਤੇ ਫਿਰ ਐੱਫ. ਆਈ. ਆਰ. ਦਰਜ ਕਰ ਕੇ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ।


author

Rakesh

Content Editor

Related News