ਕੋਲਕਾਤਾ : ਵਿਦਿਆਰਥੀਆਂ ਨੇ ਰੋਕਿਆ ਰਾਜਪਾਲ ਦਾ ਰਸਤਾ, ਦਿਖਾਏ ਕਾਲੇ ਝੰਡੇ

12/24/2019 1:26:54 PM

ਕੋਲਕਾਤਾ— ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਇਕ ਵਾਰ ਫਿਰ ਵਿਦਿਆਰਥੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ। ਮੰਗਲਵਾਰ ਨੂੰ ਜਦੋਂ ਰਾਜਪਾਲ ਜਾਦਵਪੁਰ ਯੂਨੀਵਰਸਿਟੀ ਪੁੱਜੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦੀ ਗੱਡੀ ਦਾ ਘਿਰਾਅ ਕੀਤਾ ਅਤੇ ਯੂਨੀਵਰਸਿਟੀ ਦੇ ਅੰਦਰ ਜਾਣ ਤੋਂ ਰੋਕਿਆ। ਮੰਗਲਵਾਰ ਨੂੰ ਜਾਦਵਪੁਰ ਯੂਨੀਵਰਸਿਟੀ 'ਚ ਪ੍ਰੋਗਰਾਮ ਸੀ, ਜਿਸ 'ਚ ਰਾਜਪਾਲ ਨੇ ਹਿੱਸਾ ਲੈਣਾ ਸੀ ਪਰ ਗੇਟ 'ਤੇ ਹੀ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀਆਂ ਨੇ ਇੱਥੇ ਰਾਜਪਾਲ ਨੂੰ ਕਾਲੇ ਝੰਡੇ ਦਿਖਾਏ ਅਤੇ ਉਨ੍ਹਾਂ ਨੂੰ ਗੱਡੀ ਤੋਂ ਉਤਰਨ ਹੀ ਨਹੀਂ ਦਿੱਤਾ। ਮੰਗਲਵਾਰ ਨੂੰ ਹੀ ਰਾਜਪਾਲ ਜਗਦੀਪ ਧਨਖੜ ਨੇ ਟਵੀਟ ਕੀਤਾ,''ਜਾਦਵਪੁਰ ਯੂਨੀਵਰਸਿਟੀ 'ਚ ਵਿਦਿਆਰਥੀ ਡਿਗਰੀ ਲੈ ਸਕਣ, ਸਮਾਜ 'ਚ ਯੋਗਦਾਨ ਕਰ ਸਕਣ ਪਰ ਜਿਸ ਤਰ੍ਹਾਂ ਨਾਲ ਯੂਨੀਵਰਸਿਟੀ ਦਾ ਰਸਤਾ ਰੋਕਿਆ ਗਿਆ ਹੈ, ਉਹ ਨਿੰਦਾਯੋਗ ਹੈ। ਇਹ ਇਕ ਚਿੰਤਾਜਨਕ ਸਥਿਤੀ ਹੈ। ਜੋ ਲੋਕ ਰਸਤਾ ਰੋਕ ਰਹੇ ਹਨ, ਸਿਰਫ਼ 50 ਹੀ ਹਨ।''

PunjabKesariਸਿਸਟਮ ਨੂੰ ਬਣਾਇਆ ਜਾ ਰਿਹੈ ਬੰਧਕ- ਰਾਜਪਾਲ
ਰਾਜਪਾਲ ਨੇ ਅੱਗੇ ਲਿਖਿਆ ਕਿ ਸਿਸਟਮ ਨੂੰ ਇੱਥੇ ਬੰਧਕ ਬਣਾਇਆ ਜਾ ਰਿਹਾ ਹੈ ਅਤੇ ਇਸ ਨਾਲ ਜੁੜੇ ਲੋਕ ਪੂਰੀ ਤਰ੍ਹਾਂ ਨਾਲ ਬੇਖਬਰ ਹਨ। ਇਹ ਇਕ ਪਤਨ ਹੈ, ਜੋ ਅਣਚਾਹੇ ਨਤੀਜੇ ਦਾ ਸਕਦਾ ਹੈ, ਇੱਥੇ ਕਾਨੂੰਨ ਦਾ ਰਾਜ ਨਹੀਂ ਦਿੱਸ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇੱਤੇ ਰਾਜਪਾਲ ਦਾ ਵਿਰੋਧ ਹੋਇਆ ਸੀ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਸੀ।

PunjabKesari45 ਮਿੰਟ ਆਪਣੀ ਕਾਰ 'ਚ ਹੀ ਬੰਦ ਰਹੇ ਰਾਜਪਾਲ
ਸੋਮਵਾਰ ਨੂੰ ਰਾਜਪਾਲ ਧਨਖੜ ਯੂਨੀਵਰਸਿਟੀ 'ਚ ਬਤੌਰ ਚਾਂਸਲਰ ਬੈਠਕ 'ਚ ਹਿੱਸਾ ਲੈਣ ਗਏ ਸਨ ਪਰ ਵਿਦਿਆਰਥੀਆਂ ਨੇ ਇਸ ਦਾ ਬਾਈਕਾਟ ਕੀਤਾ। ਵਿਦਿਆਰਥੀਆਂ ਨੇ ਰਾਜਪਾਲ ਦੀ ਕਾਰ ਘੇਰ ਲਈ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਜਪਾਲ ਕਰੀਬ 45 ਮਿੰਟ ਆਪਣੀ ਕਾਰ 'ਚ ਹੀ ਬੰਦ ਰਹੇ। ਬਾਅਦ 'ਚ ਸੁਰੱਖਿਆ ਗਾਰਡ ਉਨ੍ਹਾਂ ਨੂੰ ਕੱਢ ਕੇ ਬਾਹਰ ਲੈ ਗਏ।

PunjabKesariਪਹਿਲਾਂ ਵੀ ਹੋ ਚੁਕਿਆ ਹੈ ਰਾਜਪਾਲ ਦਾ ਵਿਰੋਧ
ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਬੰਗਾਲ 'ਚ ਰਾਜਪਾਲ ਦਾ ਵਿਰੋਧ ਹੋਇਆ ਹੋਵੇ, ਇਸ ਤੋਂ ਪਹਿਲਾਂ ਜਦੋਂ ਉਹ ਵਿਧਾਨ ਸਭਾ ਪੁੱਜੇ ਸਨ, ਉੱਥੇ ਵੀ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਗਿਆ ਸੀ। ਰਾਜਪਾਲ ਅਤੇ ਟੀ.ਐੱਮ.ਸੀ. ਸਰਕਾਰ ਦਰਮਿਆਨ ਲਗਾਤਾਰ ਤਕਰਾਰ ਦੀ ਸਥਿਤੀ ਬਣੀ ਹੋਈ ਹੈ, ਦੋਹਾਂ ਵਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਟਵਿੱਟਰ 'ਤੇ ਆਰ-ਪਾਰ ਹੁੰਦੀ ਰਹਿੰਦੀ ਹੈ।


DIsha

Content Editor

Related News