1 ਕਰੋੜ ਦੀ ਲਾਟਰੀ ਕੀ ਲੱਗੀ, ਡਰ ਦੇ ਮਾਰੇ ਪੁਲਸ ਤੋਂ ਮੰਗੀ ਸਕਿਓਰਿਟੀ

Friday, Jan 03, 2020 - 10:04 PM (IST)

1 ਕਰੋੜ ਦੀ ਲਾਟਰੀ ਕੀ ਲੱਗੀ, ਡਰ ਦੇ ਮਾਰੇ ਪੁਲਸ ਤੋਂ ਮੰਗੀ ਸਕਿਓਰਿਟੀ

ਪੂਰਬੀ ਵਰਧਮਾਨ - ਪੱਛਮੀ ਬੰਗਾਲ ਦੇ ਪੂਰਬੀ ਵਰਧਮਾਨ ਜ਼ਿਲੇ ਦੇ ਰਹਿਣ ਵਾਲੇ 70 ਸਾਲ ਦੇ ਇੰਦਰ ਨਾਰਾਇਣ ਸੇਨ ਕਦੇ ਚਰਚਿਤ ਵਿਅਕਤੀ ਨਹੀਂ ਰਹੇ ਪਰ ਇਨ੍ਹੀਂ ਦਿਨੀਂ ਉਹ ਚਰਚਾ ਵਿਚ ਆਉਣ 'ਤੇ ਪ੍ਰੇਸ਼ਾਨ ਹਨ। ਇਸ ਦਾ ਕਾਰਣ ਹੈ ਕਿ ਉਸ ਦੀ 1 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਅਤੇ ਉਸ ਨੇ ਪੁਲਸ ਸਰੁੱਖਿਆ ਦੀ ਮੰਗ ਕੀਤੀ ਹੈ।

ਐਤਵਾਰ ਨੂੰ 1 ਕਰੋੜ ਰੁਪਏ ਦੀ ਲਾਟਰੀ ਜਿੱਤਣ ਦੇ ਇਕ ਦਿਨ ਬਾਅਦ ਨਰਾਇਣ ਸੇਨ ਨੇ ਕਾਲਕਾ ਥਾਣੇ ਪਹੁੰਚ ਕੇ ਪੁਲਸ ਇੰਸਪੈਕਟਰ ਰਾਕੇਸ਼ ਸਿੰਘ ਕੋਲੋਂ ਖੁਦ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਸ ਨੇ ਪੁਲਸ ਨੂੰ ਕਿਹਾ ਕਿ ਜਦੋਂ ਦੇ ਉਹ ਰਾਤੋ-ਰਾਤ ਕਰੋੜਪਤੀ ਬਣੇ ਹਨ, ਉਦੋਂ ਤੋਂ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ। ਲਗਭਗ ਇਕ ਦਹਾਕਾ ਪਹਿਲਾਂ ਟਿਉੂਵੈੱਲ ਆਪ੍ਰੇਟਰ ਦੀ ਨੌਕਰੀ ਤੋਂ ਰਿਟਾਇਰ ਹੋਏ ਨਰਾਇਣ ਸੇਨ ਲਗਭਗ 10 ਹਜ਼ਾਰ ਦੀ ਪੈਨਸ਼ਨ ਨਾਲ ਗੁਜ਼ਾਰਾ ਕਰ ਰਹੇ ਸਨ। 1 ਕਰੋੜ ਦੀ ਲਾਟਰੀ ਲੱਗਣ 'ਤੇ ਹੁਣ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਸ ਨੇ ਨਾਗਾਲੈਂਡ ਸਟੇਟ ਲਾਟਰੀ ਦੀਆਂ 10 ਟਿਕਟਾਂ 60 ਰੁਪਏ ਵਿਚ ਖਰੀਦੀਆਂ ਸਨ। ਹੁਣ ਲਾਟਰੀ ਨਿਕਲਣ ’ਤੇ ਉਨ੍ਹਾਂ ਨੇ ਪੁਲਸ ਸੁਰੱਖਿਆ ਦੀ ਮੰਗ ਕੀਤੀ ਹੈ।


author

Inder Prajapati

Content Editor

Related News