ਕੋਲਕਾਤਾ ਦੇ 202 ਸਾਲ ਪੁਰਾਣੇ ਸਕੂਲ ''ਚ ਸ਼ੁਰੂ ਹੋਵੇਗੀ ਅੰਗਰੇਜ਼ੀ ਦੀ ਪੜ੍ਹਾਈ

12/07/2019 3:54:46 PM

ਕੋਲਕਾਤਾ— ਕੋਲਕਾਤਾ ਦੇ 202 ਸਾਲ ਪੁਰਾਣੇ ਹਿੰਦੂ ਸਕੂਲ 'ਚ ਪ੍ਰਾਇਮਰੀ ਪੱਧਰ 'ਤੇ ਅੰਗਰੇਜ਼ੀ ਮੀਡੀਅਮ ਵਰਗ 'ਚ ਪੜ੍ਹਾਈ ਸ਼ੁਰੂ ਕਰਨ ਲਈ ਰਾਜ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। ਸਕੂਲ ਸਿੱਖਿਆ ਸੁਪਰਡੈਂਟ ਸੌਮਿਤਰ ਮੋਹਨ ਨੇ ਸ਼ੁੱਕਰਵਾਰ ਨੂੰ ਸਕੂਲ ਦੇ ਪ੍ਰਿੰਸੀਪਲ ਨੂੰ ਲਿਖੇ ਪੱਤਰ 'ਚ ਕਿਹਾ ਕਿ ਅਗਲੇ ਸਾਲ ਤੋਂ ਬਾਂਗਲਾ ਮੀਡੀਅਮ ਦੇ ਨਾਲ-ਨਾਲ ਅੰਗਰੇਜ਼ੀ ਮੀਡੀਆ ਵਰਗ 'ਚ ਪੜ੍ਹਾਈ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਹਿੰਦੂ ਸਕੂਲ ਸੀਨੀਅਰ ਸਰਕਾਰੀ ਸੰਸਥਾਵਾਂ 'ਚ ਸ਼ਾਮਲ ਹੈ। ਇਸ ਦੀ ਸਥਾਪਨਾ 1817 'ਚ ਸਕਾਟਲੈਂਡ ਦੇ ਸਮਾਜਸੇਵੀ ਡੇਵਿਡ ਹੇਅਰ, ਵਿਦਵਾਨ ਅਤੇ ਵਿਚਾਰਕ ਰਾਧਾਕਾਂਤ ਦੇਵ ਅਤੇ ਮਸ਼ਹੂਰ ਸਿੱਖਿਆ ਸ਼ਾਸਤਰੀ ਵੈਦਯਨਾਥ ਮੁਖਰਜੀ ਅਤੇ ਹੋਰ ਨੇ ਕੀਤੀ ਸੀ।

ਪੱਤਰ 'ਚ ਲਿਖਿਆ ਹੈ ਕਿ ਨਵੇਂ ਵਰਗ ਦੀ ਸ਼ੁਰੂਆਤ ਮੌਜੂਦਾ ਸਰੋਤ ਨਾਲ ਕੀਤੀ ਜਾ ਸਕਦੀ ਹੈ ਅਤੇ ਜੇਕਰ ਸਕੂਲ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਉਸ ਨੂੰ ਵਾਧੂ ਜ਼ਰੂਰਤ ਹੈ ਤਾਂ ਉਸ ਦੀ ਪੂਰੀ ਜਾਣਕਾਰੀ ਇਕ ਹਫ਼ਤੇ ਦੇ ਸਮੇਂ 'ਚ ਸਕੂਲ ਸਿੱਖਿਆ ਵਿਭਾਗ ਨੂੰ ਦੇ ਦਿੱਤੀ ਜਾਵੇ। ਸਿੱਖਿਆ ਮੰਤਰੀ ਪਾਰਥ ਚੈਟਰਜੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰੀ ਸਕੂਲ ਅਗਲੇ ਸੈਸ਼ਨ ਤੋਂ ਅੰਗਰੇਜ਼ੀ ਮੀਡੀਅਮ 'ਚ ਸਿੱਖਿਆ ਪ੍ਰਦਾਨ ਕਰਨਗੇ ਤਾਂ ਕਿ ਵਿਦਿਆਰਥੀ ਉਸ ਭਾਸ਼ਾ 'ਚ ਸੰਪੂਰਨ ਹੋ ਸਕਣ ਅਤੇ ਨਿੱਜੀ ਅੰਗਰੇਜ਼ੀ ਮੀਡੀਅਮ ਦੇ ਸਕੂਲਾਂ 'ਚ ਪੜ੍ਹਾਉਣ 'ਚ ਅਸਮਰੱਥ ਲੋਕਾਂ ਦੇ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਮਿਲ ਸਕੇ।


DIsha

Content Editor

Related News