ਕੋਲਕਾਤਾ ਦੇ ਪੂਜਾ ਪੰਡਾਲ ’ਚ ਕਿਸਾਨ ਅੰਦੋਲਨ ਦੀ ਗੂੰਜ, ਲਖੀਮਪੁਰ ਹਿੰਸਾ ਨੂੰ ਇੰਝ ਕੀਤਾ ਪ੍ਰਦਰਸ਼ਿਤ

Wednesday, Oct 06, 2021 - 05:25 PM (IST)

ਕੋਲਕਾਤਾ (ਭਾਸ਼ਾ)— ਕੋਲਕਾਤਾ ਦਾ ਇਕ ਪ੍ਰਸਿੱਧ ਦੁਰਗਾ ਪੰਡਾਲ ਇਸ ਸਾਲ ਦੇਸ਼ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਅਤੇ ਨਾਲ ਹੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਕਿਸਾਨਾਂ ਦੇ ਕਤਲ ਦੀ ਘਟਨਾ ਨੂੰ ਦਰਸਾਏਗਾ। ਸ਼ਹਿਰ ਦੇ ਉੱਤਰੀ ਹਿੱਸੇ ’ਚ ਦਮਦਮ ਪਾਰਕ ਭਾਰਤ ਚੱਕਰ ਪੰਡਾਲ ਦੇ ਪ੍ਰਵੇਸ਼ ਦੁਆਰ ’ਤੇ ਕਿਸਾਨਾਂ ਦੇ ਟਰੈਕਟਰ ਤੋਂ ਖੇਤ ਵਾਉਣ ਦੀ ਇਕ ਵੱਡੀ ਕਲਾਕ੍ਰਿਤੀ ਲਾਈ ਗਈ ਹੈ, ਜੋ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦਾ ਹੈ।

PunjabKesari

ਪੂਜਾ ਪੰਡਾਲ ਦੇ ਆਲੇ-ਦੁਆਲੇ ਇਕ ਕਾਰ ਦਾ ਸਕੈਚ ਹੈ ਅਤੇ ਉਸ ਦੇ ਰਾਹ ਵਿਚ ਇਕ ਕਿਸਾਨ ਲੰਮੇ ਪਿਆ ਹੈ। ਹੇਠਾਂ ਬੰਗਾਲੀ ਵਿਚ ਲਿਖਿਆ ਹੈ: ਕਾਰ ਧੂੰਆਂ ਉਡਾਉਂਦੀ ਹੋਈ ਜਾ ਰਹੀ ਹੈ ਅਤੇ ਕਿਸਾਨ ਉਸ ਦੇ ਪਹੀਏ ਹੇਠਾਂ ਆ ਰਹੇ ਹਨ। ਪੰਡਾਲ ਵਿਚ ਸੈਂਕੜੇ ਚੱਪਲਾਂ ਹਨ, ਜੋ ਪ੍ਰਦਰਸ਼ਨ ਤੋਂ ਬਾਅਦ ਦ੍ਰਿਸ਼ ਨੂੰ ਦਰਸਾਉਂਦੀਆਂ ਹਨ।

PunjabKesari

ਦਰਅਸਲ ਪ੍ਰਦਰਸ਼ਨ ਦੌਰਾਨ ਪੁਲਸ ਦੀ ਕਾਰਵਾਈ ਹੋਣ ’ਤੇ ਕੋਈ ਲੋਕਾਂ ਦੀਆਂ ਚੱਪਲਾਂ ਲੱਥ ਜਾਂਦੀਆਂ ਹਨ। ਮੁੱਖ ਪੰਡਾਲ ’ਚ ਝੋਨੇ ਦੀ ਕਲਾਕ੍ਰਿਤੀ ਹੈ, ਜੋ ਛੱਤ ਤੋਂ ਲਟਕ ਰਹੀ ਹੈ। 

PunjabKesari

ਇਸ ਵਿਸ਼ੇ ਦੀ ਅਵਸਥਾ ਪੇਸ਼ ਕਰਨ ਵਾਲੇ ਕਲਾਕਾਰ ਅਨੀਬਰਨ ਦਾਸ ਨੇ ਕਿਹਾ ਕਿ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਨਾਮ ਵਿਸ਼ਾਲ ਟਰੈਕਟਰ ’ਤੇ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ’ਤੇ ਲਿਖੇ ਹਨ ਅਤੇ ਟਰੈਕਟਰ ’ਚ ਖੰਭ ਲਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਖੰਭ ਬੰਧਨ ਤੋਂ ਮੁਕਤੀ ਦੀ ਇੱਛਾ ਦਾ ਪ੍ਰਤੀਕ ਹਨ।

PunjabKesari

ਪੰਡਾਲ ਵਿਚ ਇਕ ਹੋਰ ਪੋਸਟਰ ਅੰਗਰੇਜ਼ੀ ਵਿਚ ਹੈ, ਜਿਸ ’ਤੇ ਲਿਖਿਆ ਹੈ ਕਿ ਅਸੀਂ ਕਿਸਾਨ ਹਾਂ ਨਾ ਕਿ ਅੱਤਵਾਦੀ, ਕਿਸਾਨ ਅੰਨਦਾਤਾ ਹੁੰਦੇ ਹਨ। ਪੂਜਾ ਕਮੇਟੀ ਦੇ ਸਕੱਤਰ ਪ੍ਰਤੀਕ ਚੌਧਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਸ਼ੋਸ਼ਣ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਕਿਸਾਨਾਂ ਨੂੰ ਪੂਜਾ ਪੰਡਾਲ ਦਾ ਹਿੱਸਾ ਬਣਾਇਆ। 


Tanu

Content Editor

Related News