ਚਮਤਕਾਰ: 150 ਫੁੱਟ ਡੂੰਘੇ ਬੋਰਵੇਲ ''ਚ ਫੱਸੇ ਬੱਚੇ ਨੂੰ ਬਚਾ ਲਿਆ ਗਿਆ (ਦੇਖੋ ਤਸਵੀਰਾਂ)

Saturday, Sep 12, 2015 - 12:32 PM (IST)

ਚਮਤਕਾਰ: 150 ਫੁੱਟ ਡੂੰਘੇ ਬੋਰਵੇਲ ''ਚ ਫੱਸੇ ਬੱਚੇ ਨੂੰ ਬਚਾ ਲਿਆ ਗਿਆ (ਦੇਖੋ ਤਸਵੀਰਾਂ)

ਯੂਪੀ- ਯੂਪੀ ਦੇ ਫਿਰੋਜ਼ਾਬਾਦ ''ਚ 150 ਫੁੱਟ ਡੂੰਘੇ ਬੋਰਵੇਲ ''ਚ ਡਿੱਗੇ 2 ਸਾਲਾ ਮਾਸੂਮ ਨੂੰ 20 ਘੰਟਿਆਂ ਦੀ ਮਿਹਨਤ ਤੋਂ ਬਾਅਦ ਆਖਰਕਾਰ ਸਹੀ ਸਲਾਮਤ ਬਚਾ ਲਿਆ ਗਿਆ। ਜ਼ਿਲੇ ਦੇ ਪਿੰਡ ਕਮਰਪੁਰ ਬੈਜੁਆ ''ਚ ਬ੍ਰਜੇਸ਼ ਰਾਜਪੂਤ ਦਾ 2 ਸਾਲਾ ਲੜਕਾ ਕਿਸ਼ਨ ਸ਼ੁੱਕਰਵਾਰ ਨੂੰ 12 ਵਜੇ ਦੇ ਨੇੜੇ-ਤੇੜੇ ਖੇਤ ਕੋਲ ਖੇਡਦੇ ਸਮੇਂ ਪੈਰ ਫਿਸਲਣ ਕਾਰਨ 150 ਫੁੱਟ ਡੂੰਘੇ ਬੋਰਵੇਲ ''ਚ ਜਾ ਡਿੱਗਿਆ ਸੀ। ਬੱਚੇ ਦੇ ਰੌਣ ਦੀ ਆਵਾਜ਼ ਸੁਣ ਕੇ ਬ੍ਰਜੇਸ਼ ਉਸ ਨੂੰ ਕੱਢਣ ਲਈ ਗੱਡੇ ''ਚ ਗਿਆ ਪਰ ਕਰੀਬ 20 ਫੁੱਟ ਦੀ ਡੂੰਘਾਈ ਤੋਂ ਬਾਅਦ ਗੱਡਾ ਕਾਫੀ ਤੰਗ ਹੁੰਦਾ ਗਿਆ ਅਤੇ ਉਹ ਬਾਹਰ ਨਿਕਲ ਆਇਆ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਸ ਹਾਦਸੇ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ। ਕਰੀਬ 2 ਵਜੇ ਡੀਐੱਮ ਵਿਜੇ ਕਿਰਨ ਆਨੰਦ, ਏਐੱਸਪੀ ਦੇਹਾਤ ਸੰਜੇ ਯਾਦਵ, ਐੱਸਡੀਐੱਮ ਸ਼ਿਕੋਹਾਬਾਦ, ਸਿਰਸਾਗੰਜ, ਸੀਓ ਅਤੇ ਕਈ ਥਾਣਿਆਂ ਦੀ ਪੁਲਸ ਮੌਕੇ ''ਤੇ ਪੁੱਜ ਗਈ। 
ਪ੍ਰਸ਼ਾਸਨ ਨੇ ਪਹਿਲਾਂ 2 ਜੇਸੀਬੀ ਮਸ਼ੀਨ ਮੰਗਵਾ ਕੇ ਖੋਦਾਈ ਸ਼ੁਰੂ ਕੀਤੀ। ਕਰੀਬ 20 ਫੁੱਟ ਖੋਦਾਈ ਕਰਨ ਤੋਂ ਬਾਅਦ ਅੰਦਰ ਦੇਖਿਆ ਗਿਆ ਤਾਂ ਬੱਚੇ ਦੇ ਰੌਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਸਿਹਤ ਵਿਭਾਗ ਦੀ ਟੀਮ ਨੇ ਗੱਡੇ ''ਚ ਆਕਸੀਜਨ ਦੇਣੀ ਸ਼ੁਰੂ ਕਰ ਦਿੱਤੀ। ਬੋਰਵੇਲ ''ਚ ਬੱਚਾ ਕਰੀਬ 60 ਫੁੱਟ ਦੀ ਉੱਚਾਈ ''ਤੇ ਫੱਸਿਆ ਹੋਇਆ ਸੀ ਅਤੇ 65 ਫੁੱਟ ਖੋਦਾਈ ਕਰਨ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਕੱਢ ਲਿਆ ਗਿਆ। ਫਿਲਹਾਲ ਬੱਚੇ ਨੂੰ ਡਾਕਟਰਾਂ ਦੀ ਇਕ ਟੀਮ ਦੀ ਨਿਗਰਾਨੀ ''ਚ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਅਤੇ ਪ੍ਰਸ਼ਾਸਨਿਕ ਟੀਮ ਨੇ ਬੱਚੇ ਨੂੰ ਬਚਾਉਣ ਲਈ ਰਾਤ-ਦਿਨ ਮਿਹਨਤ ਕੀਤੀ ਅਤੇ ਆਖਰਕਾਰ ਉਨ੍ਹਾਂ ਦੀ ਮਿਹਨਤ ਸਫਲ ਹੋਈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


author

Disha

News Editor

Related News