ਐਮਰਜੈਂਸੀ ਸੇਵਾਵਾਂ ਲਈ ਸਿੰਘੂ ਬਾਰਡਰ ਤੋਂ ਬੈਰੀਕੇਡ ਹਟਾਏਗੀ ਸਰਕਾਰ, ਕਿਸਾਨਾਂ ਨੇ ਕਿਹਾ-ਇਤਰਾਜ਼ ਨਹੀਂ

Friday, Apr 23, 2021 - 09:50 AM (IST)

ਐਮਰਜੈਂਸੀ ਸੇਵਾਵਾਂ ਲਈ ਸਿੰਘੂ ਬਾਰਡਰ ਤੋਂ ਬੈਰੀਕੇਡ ਹਟਾਏਗੀ ਸਰਕਾਰ, ਕਿਸਾਨਾਂ ਨੇ ਕਿਹਾ-ਇਤਰਾਜ਼ ਨਹੀਂ

ਸੋਨੀਪਤ (ਦੀਕਸ਼ਿਤ)–ਕਿਸਾਨ ਸੰਯੁਕਤ ਮੋਰਚਾ ਤੇ ਪ੍ਰਸ਼ਾਸਨ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਣ ਸਿੰਘੂ ਬਾਰਡਰ ’ਤੇ ਐਮਰਜੈਂਸੀ ਸੇਵਾਵਾਂ ਲਈ ਬੈਰੀਕੇਡ ਹਟਾਏ ਜਾਣਗੇ। ਕਈ ਦਿਨਾਂ ਤੋਂ ਇਕ-ਦੂਜੇ ’ਤੇ ਦੋਸ਼ ਲਗਾਉਣ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਨੇ ਸਿੰਘੂ ਬਾਰਡਰ ਦੇ ਇਕ ਹਿੱਸੇ ਨੂੰ ਐਮਰਜੈਂਸੀ ਵਾਹਨਾਂ ਲਈ ਖੋਲ੍ਹਣ ’ਤੇ ਹਾਮੀ ਭਰ ਦਿੱਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲਗਾਉਣ ਲਈ ਤਿਆਰ ਪਰ ਘਰਾਂ ਨੂੰ ਨਹੀਂ ਜਾਣਗੇ ਕਿਸਾਨ : ਰਾਕੇਸ਼ ਟਿਕੈਤ

ਪ੍ਰਸ਼ਾਸਨ ਹੁਣ ਇਥੇ ਲਾਏ ਗਏ ਬੈਰੀਕੇਡ ਹਟਾਏਗਾ ਤਾਂ ਜੋ ਇਥੇ ਜ਼ਰੂਰੀ ਵਾਹਨਾਂ ਦੀ ਆਵਾਜਾਈ ਹੋ ਸਕੇ। ਖਾਸ ਤੌਰ ’ਤੇ ਕੋਰੋਨਾ ਨੂੰ ਦੇਖਦੇ ਹੋਏ ਮਰੀਜ਼ਾਂ ਤੇ ਦੂਜੇ ਜ਼ਰੂਰੀ ਵਾਹਨਾਂ ਲਈ ਇਹ ਰਾਹ ਖੋਲ੍ਹਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਹੀ ਇਹ ਰਸਤਾ ਬੰਦ ਨਹੀਂ ਕੀਤਾ ਗਿਆ ਸੀ ਸਗੋਂ ਸਰਕਾਰ ਤੇ ਪ੍ਰਸ਼ਾਸਨ ਨੇ ਹੀ ਇਥੇ ਵੱਡੇ-ਵੱਡੇ ਪੱਥਰ ਲਗਾਏ ਹੋਏ ਹਨ। ਬੈਠਕ ’ਚ ਸੋਨੀਪਤ ਦੇ ਐੱਸ. ਏ. ਪੀ., ਸੀ. ਐੱਮ. ਓ. ਤੇ ਡੀ. ਸੀ. ਦਾ ਕਾਰਜਭਾਰ ਦੇਖ ਰਹੇ ਏ. ਡੀ. ਸੀ. ਮੌਜੂਦ ਰਹੇ।

ਇਹ ਵੀ ਪੜ੍ਹੋ : ਆਕਸੀਜਨ ’ਤੇ PM ਮੋਦੀ ਦੀ ਉੱਚ-ਪੱਧਰੀ ਬੈਠਕ, ਬੋਲੇ- ਬਿਨਾਂ ਰੁਕਾਵਟ ਸਾਰੇ ਸੂਬਿਆਂ ਨੂੰ ਹੋਵੇ ਸਪਲਾਈ

ਵਾਢੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਕਿਸਾਨਾਂ ਦੀ ਧਰਨਾ ਸਥਾਨਾਂ ’ਤੇ ਵਾਪਸੀ ਸ਼ੁਰੂ ਹੋ ਗਈ ਹੈ। ਇਸ ਸਬੰਧ ’ਚ ਸ਼ੁੱਕਰਵਾਰ ਨੂੰ ਕਿਸਾਨ ਧਰਨਾ ਸਥਾਨਾਂ ’ਤੇ ਆਪ੍ਰੇਸ਼ਨ ਕਲੀਨ ਦਾ ਮੁਕਾਬਲਾ ਕਰਨ ਲਈ ਆਪ੍ਰੇਸ਼ਨ ਸ਼ਕਤੀ ਮਨਾਉਣਗੇ। ਇਸ ਦੇ ਹਿੱਸੇ ਦੇ ਰੂਪ ’ਚ ਟ੍ਰੈਕਟਰ-ਟ੍ਰਾਲੀਆਂ ’ਚ ਪ੍ਰਦਰਸ਼ਨਕਾਰੀਆਂ ਦਾ ਇਕ ਵੱਡਾ ਕਾਫਿਲਾ ਸਿੰਘੂ ਬਾਰਡਰ ਲਈ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਬੜਵਾਸਨੀ ਤੋਂ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ : ਹਸਪਤਾਲਾਂ 'ਚ ਆਕਸੀਜਨ ਪਹੁੰਚਾਉਣ ਲਈ ਦੇਵਦੂਤ ਬਣ ਕੇ ਉੱਤਰੀ ਦਿੱਲੀ ਪੁਲਸ

ਖੇਤੀ ਕਾਨੂੰਨਾਂ ’ਤੇ ਜੇਨੇਵਾ ’ਚ ਚਰਚਾ, ਕੈਨੇਡਾ ’ਚ ਪ੍ਰਦਰਸ਼ਨ
ਉੱਧਰ ਕਿਸਾਨਾਂ ਨੂੰ ਅੰਦੋਲਨ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਉਣ ’ਚ ਵੀ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕੈਨੇਡਾ ਦੇ ਵੈਨਕੁਵਰ ਸ਼ਹਿਰ ’ਚ ਕਿਸਾਨਾਂ ਦੇ ਸਮਰਥਨ ’ਚ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਸਮਰਥਨ ਦਾ ਭਰੋਸਾ ਦਿੱਤਾ ਗਿਆ ਹੈ। ਜੇਨੇਵਾ ਪ੍ਰੈੱਸ ਕਲੱਬ ਰਾਹੀਂ ਆਯੋਜਿਤ ਕਾਨਫਰੈਂਸ ’ਚ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਦੱਸਿਆ ਕਿ ਮੌਜੂਦਾ ਅੜਿੱਕੇ ਦਾ ਇਕਲੌਤਾ ਹੱਲ ਗੱਲਬਾਤ ਨੂੰ ਮੁੜ ਸ਼ੁਰੂ ਕਰਨਾ ਹੈ।

ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੁਲਤਵੀ ਕਰਨ ’ਤੇ ਉਪ ਰਾਜਪਾਲ ਦੀ ਮੋਹਰ


author

DIsha

Content Editor

Related News