ਅੰਦੋਲਨ ਸਸਪੈਂਡ; ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ, ਜਾਣੋ ਹੋਰ ਕੀ ਬੋਲੇ ਕਿਸਾਨ ਆਗੂ

Thursday, Dec 09, 2021 - 03:02 PM (IST)

ਅੰਦੋਲਨ ਸਸਪੈਂਡ; ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ, ਜਾਣੋ ਹੋਰ ਕੀ ਬੋਲੇ ਕਿਸਾਨ ਆਗੂ

ਨਵੀਂ ਦਿੱਲੀ— ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਅੰਦੋਲਨ ਸਸਪੈਂਡ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਰੀਬ 1 ਸਾਲ ਤੱਕ ਸੰਘਰਸ਼ ਕੀਤਾ। 15 ਜਨਵਰੀ ਨੂੰ ਕਿਸਾਨ ਮੋਰਚੇ ਦੀ ਫਿਰ ਬੈਠਕ ਹੋਵੇਗੀ। ਹਰ ਮਹੀਨੇ ਸਮੀਖਿਆ ਬੈਠਕ ਹੋਵੇਗੀ। ਸਰਕਾਰੀ ਵਾਅਦੇ ਪੂਰੇ ਨਹੀਂ ਤਾਂ ਅਸੀਂ ਫਿਰ ਤੋਂ ਅੰਦੋਲਨ ਕਰਾਂਗੇ। ਅੱਜ ਵੀ ਕਿਸਾਨਾਂ ਦੇ ਕਈ ਸਵਾਲ ਬਾਕੀ ਹਨ। 11 ਦਸੰਬਰ ਤੋਂ ਬਾਰਡਰਾਂ ਤੋਂ ਹਟਾਂਗੇ ਅਤੇ ਘਰਾਂ ਨੂੰ ਵਾਪਸੀ ਕਰਾਂਗੇ। ਕਿਸਾਨ ਵੱਡੀ ਜਿੱਤ ਲੈ ਕੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ: 11 ਦਸੰਬਰ ਨੂੰ ਕਿਸਾਨ ਦਿੱਲੀ ਬਾਰਡਰਾਂ ਤੋਂ ਕਰਨਗੇ ਘਰ ਵਾਪਸੀ

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਅੰਦੋਲਨ ਕਿਤੇ ਨਹੀਂ ਹੋਇਆ। ਸਰਕਾਰ ਨੇ ਕਾਨੂੰਨ ਵਾਪਸ ਲਏ, ਇਹ ਵੱਡੀ ਜਿੱਤ ਹੈ। ਇਹ ਸੰਯੁਕਤ ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਸੀ। ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀ ਵੱਡੀ ਮੰਗ ਨੂੰ ਮੰਨਿਆ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ

ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਨੂੰ ਛੱਡਿਆ ਨਹੀਂ ਹੈ, ਸੁਪਰੀਮ ਕੋਰਟ ਦੀ ਇਕ ਕਮੇਟੀ ਬਣੀ ਹੋਈ ਹੈ, ਇਸ ਪੂਰੇ ਮਾਮਲੇ ਨੂੰ ਕਮੇਟੀ ਵੇਖ ਰਹੀ ਹੈ। ਸਰਕਾਰ ਇਸ ਮਾਮਲੇ ’ਚ ਅਜੇ ਦਖਲ ਅੰਦਾਜ਼ੀ ਨਹੀਂ ਕਰੇਗੀ। ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ ਅਤੇ ਰਹੇਗਾ। ਦੱਸ ਦੇਈਏ ਕਿ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ’ਤੇ ਕਿਸਾਨ 26 ਨਵੰਬਰ 2020 ਤੋਂ ਡਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 19 ਨਵੰਬਰ 2021 ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ। 

 


author

Tanu

Content Editor

Related News